ਸਰੇਸ਼ਟ 4

ਤੇਰੇ ਦੰਦ ਮੁੰਨੀਆ ਹੋਈਆਂ ਭੇਡਾਂ ਦੇ ਇੱਜੜ ਵਾਂਗੂੰ ਹਨ, ਜਿਹੜੀਆਂ ਨਹਾ ਕੇ ਉੱਪਰ ਆਈਆਂ ਹਨ, ਅਤੇ ਹਰੇਕ ਦੇ ਆਪਣੇ ਜੁੜਵਾਂ ਬੱਚੇ ਹਨ, ਉਹਨਾਂ ਵਿੱਚੋਂ ਕੋਈ ਵੀ ਇਕੱਲੀ ਨਹੀਂ ਹੈ।

Song of Solomon 4:2 (UKJV) Your teeth are like a flock of sheep that are even shorn, which came up from the washing; whereof every one bear twins, and none is barren among them.

1ਹੇ ਮੇਰੀ ਪਿਆਰੀ, ਤੂੰ ਕਿੰਨੀ ਸੋਹਣੀ ਹੈ! ਹੇ, ਤੂੰ ਕਿੰਨੀ ਸੋਹਣੀ ਹੈ! ਤੇਰੀਆਂ ਅੱਖਾਂ ਤੇਰੇ ਘੁੰਡ ਦੇ ਹੇਠ ਕਬੂਤਰ ਵਰਗੀਆਂ ਹਨ, ਤੇਰੇ ਵਾਲ ਗਿਲਆਦ ਦੀਆਂ, ਪਹਾੜੀਆਂ ਤੋਂ ਉੱਤਰਦੇ ਬੱਕਰੀਆਂ ਦੇ ਇੱਜੜ ਵਰਗੇ ਹਨ।

2ਤੇਰੇ ਦੰਦ ਮੁੰਨੀਆ ਹੋਈਆਂ ਭੇਡਾਂ ਦੇ ਇੱਜੜ ਵਾਂਗੂੰ ਹਨ, ਜਿਹੜੀਆਂ ਨਹਾ ਕੇ ਉੱਪਰ ਆਈਆਂ ਹਨ, ਅਤੇ ਹਰੇਕ ਦੇ ਆਪਣੇ ਜੁੜਵਾਂ ਬੱਚੇ ਹਨ, ਉਹਨਾਂ ਵਿੱਚੋਂ ਕੋਈ ਵੀ ਇਕੱਲੀ ਨਹੀਂ ਹੈ।

3ਤੇਰੇ ਬੁੱਲ ਲਾਲ ਰੰਗ ਦੀ ਡੋਰੀ ਵਰਗੇ ਹਨ, ਤੇਰੀ ਬੋਲੀ ਕਿੰਨੀ ਪਿਆਰੀ ਹੈ, ਤੇਰੀਆਂ ਗੱਲਾਂ ਘੁੰਡ ਦੇ ਹੇਠ ਅਨਾਰ ਦੇ ਟੁਕੜਿਆਂ ਵਾਗੂੰ ਹਨ।

4ਤੇਰੀ ਗਰਦਨ ਦਾਵੀਦ ਦੇ ਬੁਰਜ ਵਰਗੀ ਹੈ, ਜੋ ਪੱਥਰਾਂ ਨਾਲ ਬਣੀ ਹੋਈ ਹੈ, ਉਸ ਉੱਤੇ ਹਜ਼ਾਰਾਂ ਢਾਲਾਂ ਲਟਕਦੀਆਂ ਹਨ, ਉਹ ਸਾਰੀਆਂ ਯੋਧਿਆਂ ਦੀਆਂ ਢਾਲਾਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.