ਸਰੇਸ਼ਟ 5

ਮੈਂ ਸੁੱਤੀ ਪਈ ਸੀ ਪਰ ਮੇਰਾ ਮਨ ਜਾਗਦਾ ਸੀ, ਸੁਣੋ! ਮੇਰਾ ਪਿਆਰਾ ਬਾਲਮ ਖੜਕਾਉਂਦਾ ਹੈ, “ਮੇਰੇ ਲਈ ਖੋਲ੍ਹ, ਮੇਰੀ ਪਿਆਰੀ, ਮੇਰੀ ਸੋਹਣੀ, ਮੇਰੀ ਕਬੂਤਰੀ, ਮੇਰੀ ਨਿਰਦੋਸ਼। ਮੇਰਾ ਸਿਰ ਤ੍ਰੇਲ ਨਾਲ ਭਰਿਆ ਹੋਇਆ ਹੈ, ਅਤੇ ਮੇਰੇ ਵਾਲ ਰਾਤ ਦੀਆਂ ਬੂੰਦਾਂ ਨਾਲ ਭਿੱਜ ਗਏ ਹਨ।”

Song of Solomon 5:2 (UKJV) I sleep, but my heart wakes: it is the voice of my beloved that knocks, saying, Open to me, my sister, my love, my dove, my undefiled: for my head is filled with dew, and my locks with the drops of the night.

1ਹੇ ਮੇਰੀ ਪਿਆਰੀ, ਮੇਰੀ ਵਹੁਟੀਏ, ਮੈਂ ਆਪਣੇ ਬਾਗ ਵਿੱਚ ਆਇਆ ਹਾਂ, ਮੈਂ ਆਪਣਾ ਗੰਧਰਸ ਆਪਣੇ ਮਸਾਲੇ ਸਮੇਤ ਇਕੱਠਾ ਕਰ ਲਿਆ ਹੈ, ਮੈਂ ਸ਼ਹਿਦ ਦਾ ਛੱਤਾ ਸ਼ਹਿਦ ਦੇ ਸਮੇਤ ਖਾ ਲਿਆ ਹੈ, ਮੈਂ ਆਪਣੀ ਦਾਖ਼ਰਸ ਅਤੇ ਦੁੱਧ ਪੀ ਲਿਆ ਹੈ। ਦੋਸਤੋ ਖਾਓ ਅਤੇ ਪੀਓ ਪਿਆਰ ਦੇ ਨਸ਼ੇ ਨਾਲ ਭਰੋ।

2ਮੈਂ ਸੁੱਤੀ ਪਈ ਸੀ ਪਰ ਮੇਰਾ ਮਨ ਜਾਗਦਾ ਸੀ, ਸੁਣੋ! ਮੇਰਾ ਪਿਆਰਾ ਬਾਲਮ ਖੜਕਾਉਂਦਾ ਹੈ, “ਮੇਰੇ ਲਈ ਖੋਲ੍ਹ, ਮੇਰੀ ਪਿਆਰੀ, ਮੇਰੀ ਸੋਹਣੀ, ਮੇਰੀ ਕਬੂਤਰੀ, ਮੇਰੀ ਨਿਰਦੋਸ਼। ਮੇਰਾ ਸਿਰ ਤ੍ਰੇਲ ਨਾਲ ਭਰਿਆ ਹੋਇਆ ਹੈ, ਅਤੇ ਮੇਰੇ ਵਾਲ ਰਾਤ ਦੀਆਂ ਬੂੰਦਾਂ ਨਾਲ ਭਿੱਜ ਗਏ ਹਨ।”

3ਮੈਂ ਆਪਣਾ ਚੋਗਾ ਲਾਹ ਲਿਆ ਹੈ, ਕੀ ਮੈਨੂੰ ਇਹ ਫਿਰ ਪਹਿਨਣਾ ਚਾਹੀਦਾ ਹੈ? ਮੈਂ ਆਪਣੇ ਪੈਰ ਧੋ ਲਏ ਹਨ, ਕੀ ਮੈਂ ਉਨ੍ਹਾਂ ਨੂੰ ਫਿਰ ਮੈਲੇ ਕਰਾਂ?

4ਮੇਰੇ ਪਿਆਰੇ ਨੇ ਦਰਵਾਜ਼ੇ ਦੀ ਕੁੰਡੀ ਖੋਲ੍ਹਣ ਲਈ ਹੱਥ ਮੇਰੀ ਵੱਲ ਕੀਤਾ, ਮੇਰਾ ਦਿਲ ਉਸ ਲਈ ਧੜਕਣ ਲੱਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.