ਸਰੇਸ਼ਟ 5

ਮੈਂ ਆਪਣਾ ਚੋਗਾ ਲਾਹ ਲਿਆ ਹੈ, ਕੀ ਮੈਨੂੰ ਇਹ ਫਿਰ ਪਹਿਨਣਾ ਚਾਹੀਦਾ ਹੈ? ਮੈਂ ਆਪਣੇ ਪੈਰ ਧੋ ਲਏ ਹਨ, ਕੀ ਮੈਂ ਉਨ੍ਹਾਂ ਨੂੰ ਫਿਰ ਮੈਲੇ ਕਰਾਂ?

Song of Solomon 5:3 (UKJV) I have put off my coat; how shall I put it on? I have washed my feet; how shall I defile them?

1ਹੇ ਮੇਰੀ ਪਿਆਰੀ, ਮੇਰੀ ਵਹੁਟੀਏ, ਮੈਂ ਆਪਣੇ ਬਾਗ ਵਿੱਚ ਆਇਆ ਹਾਂ, ਮੈਂ ਆਪਣਾ ਗੰਧਰਸ ਆਪਣੇ ਮਸਾਲੇ ਸਮੇਤ ਇਕੱਠਾ ਕਰ ਲਿਆ ਹੈ, ਮੈਂ ਸ਼ਹਿਦ ਦਾ ਛੱਤਾ ਸ਼ਹਿਦ ਦੇ ਸਮੇਤ ਖਾ ਲਿਆ ਹੈ, ਮੈਂ ਆਪਣੀ ਦਾਖ਼ਰਸ ਅਤੇ ਦੁੱਧ ਪੀ ਲਿਆ ਹੈ। ਦੋਸਤੋ ਖਾਓ ਅਤੇ ਪੀਓ ਪਿਆਰ ਦੇ ਨਸ਼ੇ ਨਾਲ ਭਰੋ।

2ਮੈਂ ਸੁੱਤੀ ਪਈ ਸੀ ਪਰ ਮੇਰਾ ਮਨ ਜਾਗਦਾ ਸੀ, ਸੁਣੋ! ਮੇਰਾ ਪਿਆਰਾ ਬਾਲਮ ਖੜਕਾਉਂਦਾ ਹੈ, “ਮੇਰੇ ਲਈ ਖੋਲ੍ਹ, ਮੇਰੀ ਪਿਆਰੀ, ਮੇਰੀ ਸੋਹਣੀ, ਮੇਰੀ ਕਬੂਤਰੀ, ਮੇਰੀ ਨਿਰਦੋਸ਼। ਮੇਰਾ ਸਿਰ ਤ੍ਰੇਲ ਨਾਲ ਭਰਿਆ ਹੋਇਆ ਹੈ, ਅਤੇ ਮੇਰੇ ਵਾਲ ਰਾਤ ਦੀਆਂ ਬੂੰਦਾਂ ਨਾਲ ਭਿੱਜ ਗਏ ਹਨ।”

3ਮੈਂ ਆਪਣਾ ਚੋਗਾ ਲਾਹ ਲਿਆ ਹੈ, ਕੀ ਮੈਨੂੰ ਇਹ ਫਿਰ ਪਹਿਨਣਾ ਚਾਹੀਦਾ ਹੈ? ਮੈਂ ਆਪਣੇ ਪੈਰ ਧੋ ਲਏ ਹਨ, ਕੀ ਮੈਂ ਉਨ੍ਹਾਂ ਨੂੰ ਫਿਰ ਮੈਲੇ ਕਰਾਂ?

4ਮੇਰੇ ਪਿਆਰੇ ਨੇ ਦਰਵਾਜ਼ੇ ਦੀ ਕੁੰਡੀ ਖੋਲ੍ਹਣ ਲਈ ਹੱਥ ਮੇਰੀ ਵੱਲ ਕੀਤਾ, ਮੇਰਾ ਦਿਲ ਉਸ ਲਈ ਧੜਕਣ ਲੱਗਾ।

5ਮੈਂ ਆਪਣੇ ਪ੍ਰੀਤਮ ਲਈ ਦਰਵਾਜ਼ਾ ਖੋਲ੍ਹਣ ਲਈ ਉੱਠੀ, ਅਤੇ ਮੇਰੇ ਹੱਥਾਂ ਵਿੱਚ ਗੰਧਰਸ ਟਪਕਿਆ, ਉਹ ਗੰਧਰਸ ਮੇਰੀਆਂ ਉਂਗਲਾਂ ਤੋਂ ਅਤੇ ਦਰਵਾਜ਼ੇ ਦੇ ਕੁੰਡੇ ਉੱਤੇ ਵਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.