ਸਰੇਸ਼ਟ 5

ਹੇ ਮੇਰੀ ਪਿਆਰੀ, ਮੇਰੀ ਵਹੁਟੀਏ, ਮੈਂ ਆਪਣੇ ਬਾਗ ਵਿੱਚ ਆਇਆ ਹਾਂ, ਮੈਂ ਆਪਣਾ ਗੰਧਰਸ ਆਪਣੇ ਮਸਾਲੇ ਸਮੇਤ ਇਕੱਠਾ ਕਰ ਲਿਆ ਹੈ, ਮੈਂ ਸ਼ਹਿਦ ਦਾ ਛੱਤਾ ਸ਼ਹਿਦ ਦੇ ਸਮੇਤ ਖਾ ਲਿਆ ਹੈ, ਮੈਂ ਆਪਣੀ ਦਾਖ਼ਰਸ ਅਤੇ ਦੁੱਧ ਪੀ ਲਿਆ ਹੈ। ਦੋਸਤੋ ਖਾਓ ਅਤੇ ਪੀਓ ਪਿਆਰ ਦੇ ਨਸ਼ੇ ਨਾਲ ਭਰੋ।

Song of Solomon 5:1 (UKJV) I am come into my garden, my sister, my spouse: I have gathered my myrrh with my spice; I have eaten my honeycomb with my honey; I have drunk my wine with my milk: eat, O friends; drink, yea, drink abundantly, O beloved.

1ਹੇ ਮੇਰੀ ਪਿਆਰੀ, ਮੇਰੀ ਵਹੁਟੀਏ, ਮੈਂ ਆਪਣੇ ਬਾਗ ਵਿੱਚ ਆਇਆ ਹਾਂ, ਮੈਂ ਆਪਣਾ ਗੰਧਰਸ ਆਪਣੇ ਮਸਾਲੇ ਸਮੇਤ ਇਕੱਠਾ ਕਰ ਲਿਆ ਹੈ, ਮੈਂ ਸ਼ਹਿਦ ਦਾ ਛੱਤਾ ਸ਼ਹਿਦ ਦੇ ਸਮੇਤ ਖਾ ਲਿਆ ਹੈ, ਮੈਂ ਆਪਣੀ ਦਾਖ਼ਰਸ ਅਤੇ ਦੁੱਧ ਪੀ ਲਿਆ ਹੈ। ਦੋਸਤੋ ਖਾਓ ਅਤੇ ਪੀਓ ਪਿਆਰ ਦੇ ਨਸ਼ੇ ਨਾਲ ਭਰੋ।

2ਮੈਂ ਸੁੱਤੀ ਪਈ ਸੀ ਪਰ ਮੇਰਾ ਮਨ ਜਾਗਦਾ ਸੀ, ਸੁਣੋ! ਮੇਰਾ ਪਿਆਰਾ ਬਾਲਮ ਖੜਕਾਉਂਦਾ ਹੈ, “ਮੇਰੇ ਲਈ ਖੋਲ੍ਹ, ਮੇਰੀ ਪਿਆਰੀ, ਮੇਰੀ ਸੋਹਣੀ, ਮੇਰੀ ਕਬੂਤਰੀ, ਮੇਰੀ ਨਿਰਦੋਸ਼। ਮੇਰਾ ਸਿਰ ਤ੍ਰੇਲ ਨਾਲ ਭਰਿਆ ਹੋਇਆ ਹੈ, ਅਤੇ ਮੇਰੇ ਵਾਲ ਰਾਤ ਦੀਆਂ ਬੂੰਦਾਂ ਨਾਲ ਭਿੱਜ ਗਏ ਹਨ।”

3ਮੈਂ ਆਪਣਾ ਚੋਗਾ ਲਾਹ ਲਿਆ ਹੈ, ਕੀ ਮੈਨੂੰ ਇਹ ਫਿਰ ਪਹਿਨਣਾ ਚਾਹੀਦਾ ਹੈ? ਮੈਂ ਆਪਣੇ ਪੈਰ ਧੋ ਲਏ ਹਨ, ਕੀ ਮੈਂ ਉਨ੍ਹਾਂ ਨੂੰ ਫਿਰ ਮੈਲੇ ਕਰਾਂ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.