ਸਰੇਸ਼ਟ 7

ਮੈਂ ਆਖਿਆ, “ਮੈਂ ਖਜ਼ੂਰ ਦੇ ਰੁੱਖ ਉੱਤੇ ਚੜ੍ਹਾਂਗਾ; ਮੈਂ ਇਸਦਾ ਫਲ ਫੜ ਲਵਾਂਗਾ।” ਤੇਰੀਆਂ ਛਾਤੀਆਂ ਅੰਗੂਰ ਦੇ ਗੁੱਛਿਆਂ ਵਾਂਗ ਹੋਣ, ਅਤੇ ਤੇਰੇ ਸਾਹ ਦੀ ਖੁਸ਼ਬੂ ਸੇਬਾਂ ਦੇ ਵਰਗੀ ਹੋਵੇ।

Song of Solomon 7:8 (UKJV) I said, I will go up to the palm tree, I will take hold of the boughs thereof: now also your breasts shall be as clusters of the vine, and the smell of your nose like apples;

6ਤੂੰ ਕਿੰਨੀ ਸੋਹਣੀ ਅਤੇ ਕਿੰਨੀ ਮਨਮੋਹਣੀ ਹੈ, ਤੂੰ ਪਿਆਰ ਕਰਨ ਵਿੱਚ ਕਿੰਨੀ ਸੋਹਣੀ ਲੱਗਦੀ ਹੈ!

7ਤੇਰਾ ਕੱਦ ਖਜ਼ੂਰ ਵਰਗਾ ਹੈ, ਅਤੇ ਤੇਰੀਆਂ ਛਾਤੀਆਂ ਫਲਾਂ ਦੇ ਗੁੱਛਿਆਂ ਵਰਗੀਆਂ ਹਨ।

8ਮੈਂ ਆਖਿਆ, “ਮੈਂ ਖਜ਼ੂਰ ਦੇ ਰੁੱਖ ਉੱਤੇ ਚੜ੍ਹਾਂਗਾ; ਮੈਂ ਇਸਦਾ ਫਲ ਫੜ ਲਵਾਂਗਾ।” ਤੇਰੀਆਂ ਛਾਤੀਆਂ ਅੰਗੂਰ ਦੇ ਗੁੱਛਿਆਂ ਵਾਂਗ ਹੋਣ, ਅਤੇ ਤੇਰੇ ਸਾਹ ਦੀ ਖੁਸ਼ਬੂ ਸੇਬਾਂ ਦੇ ਵਰਗੀ ਹੋਵੇ।

9ਅਤੇ ਤੇਰਾ ਮੂੰਹ ਸਭ ਤੋਂ ਵਧੀਆ ਦਾਖ਼ਰਸ ਵਰਗਾ ਹੈ। ਦਾਖ਼ਰਸ ਸਿੱਧੀ ਮੇਰੇ ਪ੍ਰੀਤਮ ਕੋਲ ਜਾਵੇ, ਬੁੱਲ੍ਹਾਂ ਅਤੇ ਦੰਦਾਂ ਉੱਤੇ ਹੌਲੀ-ਹੌਲੀ ਵਗਦੀ ਰਹੇ।

10ਮੈਂ ਆਪਣੇ ਪ੍ਰੀਤਮ ਦੀ ਹਾਂ, ਅਤੇ ਉਸਦੀ ਇੱਛਾ ਮੇਰੇ ਲਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.