7ਤੇਰਾ ਕੱਦ ਖਜ਼ੂਰ ਵਰਗਾ ਹੈ, ਅਤੇ ਤੇਰੀਆਂ ਛਾਤੀਆਂ ਫਲਾਂ ਦੇ ਗੁੱਛਿਆਂ ਵਰਗੀਆਂ ਹਨ।
8ਮੈਂ ਆਖਿਆ, “ਮੈਂ ਖਜ਼ੂਰ ਦੇ ਰੁੱਖ ਉੱਤੇ ਚੜ੍ਹਾਂਗਾ; ਮੈਂ ਇਸਦਾ ਫਲ ਫੜ ਲਵਾਂਗਾ।” ਤੇਰੀਆਂ ਛਾਤੀਆਂ ਅੰਗੂਰ ਦੇ ਗੁੱਛਿਆਂ ਵਾਂਗ ਹੋਣ, ਅਤੇ ਤੇਰੇ ਸਾਹ ਦੀ ਖੁਸ਼ਬੂ ਸੇਬਾਂ ਦੇ ਵਰਗੀ ਹੋਵੇ।
9ਅਤੇ ਤੇਰਾ ਮੂੰਹ ਸਭ ਤੋਂ ਵਧੀਆ ਦਾਖ਼ਰਸ ਵਰਗਾ ਹੈ। ਦਾਖ਼ਰਸ ਸਿੱਧੀ ਮੇਰੇ ਪ੍ਰੀਤਮ ਕੋਲ ਜਾਵੇ, ਬੁੱਲ੍ਹਾਂ ਅਤੇ ਦੰਦਾਂ ਉੱਤੇ ਹੌਲੀ-ਹੌਲੀ ਵਗਦੀ ਰਹੇ।
10ਮੈਂ ਆਪਣੇ ਪ੍ਰੀਤਮ ਦੀ ਹਾਂ, ਅਤੇ ਉਸਦੀ ਇੱਛਾ ਮੇਰੇ ਲਈ ਹੈ।
11ਆਓ ਮੇਰੇ ਪਿਆਰੇ, ਆਓ ਅਸੀਂ ਬਾਹਰ ਚੱਲੀਏ, ਆਓ ਅਸੀਂ ਪਿੰਡਾਂ ਵਿੱਚ ਰਾਤ ਕੱਟੀਏ।