ਜ਼ਕਰਯਾਹ 12

ਇੱਕ ਭਵਿੱਖਬਾਣੀ: ਇਸਰਾਏਲ ਬਾਰੇ ਯਾਹਵੇਹ ਦਾ ਸ਼ਬਦ। ਯਾਹਵੇਹ, ਜੋ ਅਕਾਸ਼ ਨੂੰ ਫੈਲਾਉਂਦਾ ਹੈ, ਜੋ ਧਰਤੀ ਦੀ ਨੀਂਹ ਰੱਖਦਾ ਹੈ, ਅਤੇ ਜੋ ਇੱਕ ਵਿਅਕਤੀ ਦੇ ਅੰਦਰ ਮਨੁੱਖੀ ਆਤਮਾ ਬਣਾਉਂਦਾ ਹੈ, ਇਹ ਐਲਾਨ ਕਰਦਾ ਹੈ:

Zechariah 12:1 (UKJV) The burden of the word of the LORD for Israel, says the LORD, which stretches forth the heavens, and lays the foundation of the earth, and forms the spirit of man within him.

1ਇੱਕ ਭਵਿੱਖਬਾਣੀ: ਇਸਰਾਏਲ ਬਾਰੇ ਯਾਹਵੇਹ ਦਾ ਸ਼ਬਦ। ਯਾਹਵੇਹ, ਜੋ ਅਕਾਸ਼ ਨੂੰ ਫੈਲਾਉਂਦਾ ਹੈ, ਜੋ ਧਰਤੀ ਦੀ ਨੀਂਹ ਰੱਖਦਾ ਹੈ, ਅਤੇ ਜੋ ਇੱਕ ਵਿਅਕਤੀ ਦੇ ਅੰਦਰ ਮਨੁੱਖੀ ਆਤਮਾ ਬਣਾਉਂਦਾ ਹੈ, ਇਹ ਐਲਾਨ ਕਰਦਾ ਹੈ:

2“ਮੈਂ ਯੇਰੂਸ਼ਲੇਮ ਨੂੰ ਇੱਕ ਪਿਆਲਾ ਬਣਾਉਣ ਜਾ ਰਿਹਾ ਹਾਂ ਜੋ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਝੰਜੋੜਦਾ ਹੈ। ਯੇਰੂਸ਼ਲੇਮ ਦੇ ਨਾਲ-ਨਾਲ ਯਹੂਦਾਹ ਨੂੰ ਵੀ ਘੇਰ ਲਿਆ ਜਾਵੇਗਾ।

3ਉਸ ਦਿਨ, ਜਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਵਿਰੁੱਧ ਇਕੱਠੀਆਂ ਹੋਣਗੀਆਂ, ਮੈਂ ਯੇਰੂਸ਼ਲੇਮ ਨੂੰ ਸਾਰੀਆਂ ਕੌਮਾਂ ਲਈ ਇੱਕ ਅਟੱਲ ਚੱਟਾਨ ਬਣਾ ਦਿਆਂਗਾ। ਸਾਰੇ ਜੋ ਇਸ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦੇ ਹਨ ਉਹ ਆਪਣੇ ਆਪ ਨੂੰ ਜ਼ਖਮੀ ਕਰ ਲੈਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.