1ਇੱਕ ਭਵਿੱਖਬਾਣੀ: ਇਸਰਾਏਲ ਬਾਰੇ ਯਾਹਵੇਹ ਦਾ ਸ਼ਬਦ। ਯਾਹਵੇਹ, ਜੋ ਅਕਾਸ਼ ਨੂੰ ਫੈਲਾਉਂਦਾ ਹੈ, ਜੋ ਧਰਤੀ ਦੀ ਨੀਂਹ ਰੱਖਦਾ ਹੈ, ਅਤੇ ਜੋ ਇੱਕ ਵਿਅਕਤੀ ਦੇ ਅੰਦਰ ਮਨੁੱਖੀ ਆਤਮਾ ਬਣਾਉਂਦਾ ਹੈ, ਇਹ ਐਲਾਨ ਕਰਦਾ ਹੈ:
2“ਮੈਂ ਯੇਰੂਸ਼ਲੇਮ ਨੂੰ ਇੱਕ ਪਿਆਲਾ ਬਣਾਉਣ ਜਾ ਰਿਹਾ ਹਾਂ ਜੋ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਝੰਜੋੜਦਾ ਹੈ। ਯੇਰੂਸ਼ਲੇਮ ਦੇ ਨਾਲ-ਨਾਲ ਯਹੂਦਾਹ ਨੂੰ ਵੀ ਘੇਰ ਲਿਆ ਜਾਵੇਗਾ।
3ਉਸ ਦਿਨ, ਜਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਵਿਰੁੱਧ ਇਕੱਠੀਆਂ ਹੋਣਗੀਆਂ, ਮੈਂ ਯੇਰੂਸ਼ਲੇਮ ਨੂੰ ਸਾਰੀਆਂ ਕੌਮਾਂ ਲਈ ਇੱਕ ਅਟੱਲ ਚੱਟਾਨ ਬਣਾ ਦਿਆਂਗਾ। ਸਾਰੇ ਜੋ ਇਸ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦੇ ਹਨ ਉਹ ਆਪਣੇ ਆਪ ਨੂੰ ਜ਼ਖਮੀ ਕਰ ਲੈਣਗੇ।
4ਉਸ ਦਿਨ ਮੈਂ ਹਰ ਘੋੜੇ ਨੂੰ ਘਬਰਾਹਟ ਨਾਲ ਅਤੇ ਉਸਦੇ ਸਵਾਰ ਨੂੰ ਪਾਗਲਪਨ ਨਾਲ ਮਾਰ ਦਿਆਂਗਾ,” ਯਾਹਵੇਹ ਦਾ ਐਲਾਨ ਕਰਦਾ ਹੈ। “ਮੈਂ ਯਹੂਦਾਹ ਉੱਤੇ ਨਿਗਾਹ ਰੱਖਾਂਗਾ, ਪਰ ਮੈਂ ਕੌਮਾਂ ਦੇ ਸਾਰੇ ਘੋੜਿਆਂ ਨੂੰ ਅੰਨ੍ਹਾ ਕਰ ਦਿਆਂਗਾ।
5ਫਿਰ ਯਹੂਦਾਹ ਦੇ ਪਰਿਵਾਰ-ਸਮੂਹ ਆਪਣੇ ਦਿਲਾਂ ਵਿੱਚ ਕਹਿਣਗੇ, ‘ਯੇਰੂਸ਼ਲੇਮ ਦੇ ਲੋਕ ਤਾਕਤਵਰ ਹਨ, ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਉਹਨਾਂ ਦਾ ਪਰਮੇਸ਼ਵਰ ਹੈ।’