ਜ਼ਕਰਯਾਹ 12

ਉਸ ਦਿਨ ਮੈਂ ਹਰ ਘੋੜੇ ਨੂੰ ਘਬਰਾਹਟ ਨਾਲ ਅਤੇ ਉਸਦੇ ਸਵਾਰ ਨੂੰ ਪਾਗਲਪਨ ਨਾਲ ਮਾਰ ਦਿਆਂਗਾ,” ਯਾਹਵੇਹ ਦਾ ਐਲਾਨ ਕਰਦਾ ਹੈ। “ਮੈਂ ਯਹੂਦਾਹ ਉੱਤੇ ਨਿਗਾਹ ਰੱਖਾਂਗਾ, ਪਰ ਮੈਂ ਕੌਮਾਂ ਦੇ ਸਾਰੇ ਘੋੜਿਆਂ ਨੂੰ ਅੰਨ੍ਹਾ ਕਰ ਦਿਆਂਗਾ।

Zechariah 12:4 (UKJV) In that day, says the LORD, I will strike every horse with astonishment, and his rider with madness: and I will open mine eyes upon the house of Judah, and will strike every horse of the people with blindness.

2“ਮੈਂ ਯੇਰੂਸ਼ਲੇਮ ਨੂੰ ਇੱਕ ਪਿਆਲਾ ਬਣਾਉਣ ਜਾ ਰਿਹਾ ਹਾਂ ਜੋ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਝੰਜੋੜਦਾ ਹੈ। ਯੇਰੂਸ਼ਲੇਮ ਦੇ ਨਾਲ-ਨਾਲ ਯਹੂਦਾਹ ਨੂੰ ਵੀ ਘੇਰ ਲਿਆ ਜਾਵੇਗਾ।

3ਉਸ ਦਿਨ, ਜਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਵਿਰੁੱਧ ਇਕੱਠੀਆਂ ਹੋਣਗੀਆਂ, ਮੈਂ ਯੇਰੂਸ਼ਲੇਮ ਨੂੰ ਸਾਰੀਆਂ ਕੌਮਾਂ ਲਈ ਇੱਕ ਅਟੱਲ ਚੱਟਾਨ ਬਣਾ ਦਿਆਂਗਾ। ਸਾਰੇ ਜੋ ਇਸ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦੇ ਹਨ ਉਹ ਆਪਣੇ ਆਪ ਨੂੰ ਜ਼ਖਮੀ ਕਰ ਲੈਣਗੇ।

4ਉਸ ਦਿਨ ਮੈਂ ਹਰ ਘੋੜੇ ਨੂੰ ਘਬਰਾਹਟ ਨਾਲ ਅਤੇ ਉਸਦੇ ਸਵਾਰ ਨੂੰ ਪਾਗਲਪਨ ਨਾਲ ਮਾਰ ਦਿਆਂਗਾ,” ਯਾਹਵੇਹ ਦਾ ਐਲਾਨ ਕਰਦਾ ਹੈ। “ਮੈਂ ਯਹੂਦਾਹ ਉੱਤੇ ਨਿਗਾਹ ਰੱਖਾਂਗਾ, ਪਰ ਮੈਂ ਕੌਮਾਂ ਦੇ ਸਾਰੇ ਘੋੜਿਆਂ ਨੂੰ ਅੰਨ੍ਹਾ ਕਰ ਦਿਆਂਗਾ।

5ਫਿਰ ਯਹੂਦਾਹ ਦੇ ਪਰਿਵਾਰ-ਸਮੂਹ ਆਪਣੇ ਦਿਲਾਂ ਵਿੱਚ ਕਹਿਣਗੇ, ‘ਯੇਰੂਸ਼ਲੇਮ ਦੇ ਲੋਕ ਤਾਕਤਵਰ ਹਨ, ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਉਹਨਾਂ ਦਾ ਪਰਮੇਸ਼ਵਰ ਹੈ।’

6“ਉਸ ਦਿਨ ਮੈਂ ਯਹੂਦਾਹ ਦੇ ਪਰਿਵਾਰ-ਸਮੂਹ ਨੂੰ ਲੱਕੜਾਂ ਦੇ ਢੇਰ ਵਿੱਚ ਅੱਗ ਦੇ ਭਾਂਡੇ ਵਾਂਗੂੰ, ਭਾਂਡੇ ਵਿੱਚ ਬਲਦੀ ਮਸ਼ਾਲ ਵਾਂਗ ਬਣਾ ਦਿਆਂਗਾ। ਉਹ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਸੱਜੇ-ਖੱਬੇ ਭਸਮ ਕਰ ਦੇਣਗੇ, ਪਰ ਯੇਰੂਸ਼ਲੇਮ ਆਪਣੇ ਸਥਾਨ ਉੱਤੇ ਕਾਇਮ ਰਹੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.