4ਉਸ ਦਿਨ ਮੈਂ ਹਰ ਘੋੜੇ ਨੂੰ ਘਬਰਾਹਟ ਨਾਲ ਅਤੇ ਉਸਦੇ ਸਵਾਰ ਨੂੰ ਪਾਗਲਪਨ ਨਾਲ ਮਾਰ ਦਿਆਂਗਾ,” ਯਾਹਵੇਹ ਦਾ ਐਲਾਨ ਕਰਦਾ ਹੈ। “ਮੈਂ ਯਹੂਦਾਹ ਉੱਤੇ ਨਿਗਾਹ ਰੱਖਾਂਗਾ, ਪਰ ਮੈਂ ਕੌਮਾਂ ਦੇ ਸਾਰੇ ਘੋੜਿਆਂ ਨੂੰ ਅੰਨ੍ਹਾ ਕਰ ਦਿਆਂਗਾ।
5ਫਿਰ ਯਹੂਦਾਹ ਦੇ ਪਰਿਵਾਰ-ਸਮੂਹ ਆਪਣੇ ਦਿਲਾਂ ਵਿੱਚ ਕਹਿਣਗੇ, ‘ਯੇਰੂਸ਼ਲੇਮ ਦੇ ਲੋਕ ਤਾਕਤਵਰ ਹਨ, ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਉਹਨਾਂ ਦਾ ਪਰਮੇਸ਼ਵਰ ਹੈ।’
6“ਉਸ ਦਿਨ ਮੈਂ ਯਹੂਦਾਹ ਦੇ ਪਰਿਵਾਰ-ਸਮੂਹ ਨੂੰ ਲੱਕੜਾਂ ਦੇ ਢੇਰ ਵਿੱਚ ਅੱਗ ਦੇ ਭਾਂਡੇ ਵਾਂਗੂੰ, ਭਾਂਡੇ ਵਿੱਚ ਬਲਦੀ ਮਸ਼ਾਲ ਵਾਂਗ ਬਣਾ ਦਿਆਂਗਾ। ਉਹ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਸੱਜੇ-ਖੱਬੇ ਭਸਮ ਕਰ ਦੇਣਗੇ, ਪਰ ਯੇਰੂਸ਼ਲੇਮ ਆਪਣੇ ਸਥਾਨ ਉੱਤੇ ਕਾਇਮ ਰਹੇਗਾ।
7“ਯਾਹਵੇਹ ਪਹਿਲਾਂ ਯਹੂਦਾਹ ਦੇ ਘਰਾਂ ਨੂੰ ਬਚਾਵੇਗਾ, ਤਾਂ ਜੋ ਦਾਵੀਦ ਦੇ ਘਰਾਣੇ ਅਤੇ ਯੇਰੂਸ਼ਲੇਮ ਦੇ ਵਾਸੀਆਂ ਦੀ ਇੱਜ਼ਤ ਯਹੂਦਾਹ ਨਾਲੋਂ ਵੱਧ ਨਾ ਹੋਵੇ।
8ਉਸ ਦਿਨ ਯਾਹਵੇਹ ਯੇਰੂਸ਼ਲੇਮ ਵਿੱਚ ਰਹਿਣ ਵਾਲਿਆਂ ਦੀ ਰੱਖਿਆ ਕਰੇਗਾ, ਤਾਂ ਜੋ ਉਹਨਾਂ ਵਿੱਚੋਂ ਸਭ ਤੋਂ ਕਮਜ਼ੋਰ ਦਾਵੀਦ ਵਰਗਾ ਹੋਵੇਗਾ, ਅਤੇ ਦਾਵੀਦ ਦਾ ਘਰਾਣਾ ਪਰਮੇਸ਼ਵਰ ਵਰਗਾ ਹੋਵੇ, ਅਤੇ ਉਨ੍ਹਾਂ ਦੂਤਾਂ ਵਾਂਗੂੰ ਜਿਹੜੇ ਯਹੋਵਾਹ ਦੇ ਅੱਗੇ ਜਾਂਦੇ ਹਨ।