ਜ਼ਕਰਯਾਹ 12

ਉਸ ਦਿਨ ਯਾਹਵੇਹ ਯੇਰੂਸ਼ਲੇਮ ਵਿੱਚ ਰਹਿਣ ਵਾਲਿਆਂ ਦੀ ਰੱਖਿਆ ਕਰੇਗਾ, ਤਾਂ ਜੋ ਉਹਨਾਂ ਵਿੱਚੋਂ ਸਭ ਤੋਂ ਕਮਜ਼ੋਰ ਦਾਵੀਦ ਵਰਗਾ ਹੋਵੇਗਾ, ਅਤੇ ਦਾਵੀਦ ਦਾ ਘਰਾਣਾ ਪਰਮੇਸ਼ਵਰ ਵਰਗਾ ਹੋਵੇ, ਅਤੇ ਉਨ੍ਹਾਂ ਦੂਤਾਂ ਵਾਂਗੂੰ ਜਿਹੜੇ ਯਹੋਵਾਹ ਦੇ ਅੱਗੇ ਜਾਂਦੇ ਹਨ।

Zechariah 12:8 (UKJV) In that day shall the LORD defend the inhabitants of Jerusalem; and he that is feeble among them at that day shall be as David; and the house of David shall be as God, as the angel of the LORD before them.

6“ਉਸ ਦਿਨ ਮੈਂ ਯਹੂਦਾਹ ਦੇ ਪਰਿਵਾਰ-ਸਮੂਹ ਨੂੰ ਲੱਕੜਾਂ ਦੇ ਢੇਰ ਵਿੱਚ ਅੱਗ ਦੇ ਭਾਂਡੇ ਵਾਂਗੂੰ, ਭਾਂਡੇ ਵਿੱਚ ਬਲਦੀ ਮਸ਼ਾਲ ਵਾਂਗ ਬਣਾ ਦਿਆਂਗਾ। ਉਹ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਸੱਜੇ-ਖੱਬੇ ਭਸਮ ਕਰ ਦੇਣਗੇ, ਪਰ ਯੇਰੂਸ਼ਲੇਮ ਆਪਣੇ ਸਥਾਨ ਉੱਤੇ ਕਾਇਮ ਰਹੇਗਾ।

7“ਯਾਹਵੇਹ ਪਹਿਲਾਂ ਯਹੂਦਾਹ ਦੇ ਘਰਾਂ ਨੂੰ ਬਚਾਵੇਗਾ, ਤਾਂ ਜੋ ਦਾਵੀਦ ਦੇ ਘਰਾਣੇ ਅਤੇ ਯੇਰੂਸ਼ਲੇਮ ਦੇ ਵਾਸੀਆਂ ਦੀ ਇੱਜ਼ਤ ਯਹੂਦਾਹ ਨਾਲੋਂ ਵੱਧ ਨਾ ਹੋਵੇ।

8ਉਸ ਦਿਨ ਯਾਹਵੇਹ ਯੇਰੂਸ਼ਲੇਮ ਵਿੱਚ ਰਹਿਣ ਵਾਲਿਆਂ ਦੀ ਰੱਖਿਆ ਕਰੇਗਾ, ਤਾਂ ਜੋ ਉਹਨਾਂ ਵਿੱਚੋਂ ਸਭ ਤੋਂ ਕਮਜ਼ੋਰ ਦਾਵੀਦ ਵਰਗਾ ਹੋਵੇਗਾ, ਅਤੇ ਦਾਵੀਦ ਦਾ ਘਰਾਣਾ ਪਰਮੇਸ਼ਵਰ ਵਰਗਾ ਹੋਵੇ, ਅਤੇ ਉਨ੍ਹਾਂ ਦੂਤਾਂ ਵਾਂਗੂੰ ਜਿਹੜੇ ਯਹੋਵਾਹ ਦੇ ਅੱਗੇ ਜਾਂਦੇ ਹਨ।

9ਉਸ ਦਿਨ ਮੈਂ ਯੇਰੂਸ਼ਲੇਮ ਉੱਤੇ ਹਮਲਾ ਕਰਨ ਵਾਲੀਆਂ ਸਾਰੀਆਂ ਕੌਮਾਂ ਨੂੰ ਤਬਾਹ ਕਰਨ ਲਈ ਨਿਕਲਾਂਗਾ।

10“ਅਤੇ ਮੈਂ ਦਾਵੀਦ ਦੇ ਘਰਾਣੇ ਅਤੇ ਯੇਰੂਸ਼ਲੇਮ ਦੇ ਵਾਸੀਆਂ ਉੱਤੇ ਕਿਰਪਾ ਅਤੇ ਬੇਨਤੀ ਦਾ ਇੱਕ ਆਤਮਾ ਵਹਾਵਾਂਗਾ। ਉਹ ਮੇਰੇ ਵੱਲ ਵੇਖਣਗੇ, ਜਿਸ ਨੂੰ ਉਹਨਾਂ ਨੇ ਵਿੰਨ੍ਹਿਆ ਹੈ, ਅਤੇ ਉਹ ਉਸ ਲਈ ਸੋਗ ਕਰਨਗੇ ਜਿਵੇਂ ਕੋਈ ਇੱਕ ਇਕਲੌਤੇ ਪੁੱਤਰ ਲਈ ਸੋਗ ਕਰਦਾ ਹੈ ਅਤੇ ਉਹ ਦੇ ਲਈ ਉਦਾਸ ਹੋਵੇਗਾ ਜਿਵੇਂ ਕੋਈ ਆਪਣੇ ਜੇਠੇ ਪੁੱਤਰ ਲਈ ਸੋਗ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.