7“ਯਾਹਵੇਹ ਪਹਿਲਾਂ ਯਹੂਦਾਹ ਦੇ ਘਰਾਂ ਨੂੰ ਬਚਾਵੇਗਾ, ਤਾਂ ਜੋ ਦਾਵੀਦ ਦੇ ਘਰਾਣੇ ਅਤੇ ਯੇਰੂਸ਼ਲੇਮ ਦੇ ਵਾਸੀਆਂ ਦੀ ਇੱਜ਼ਤ ਯਹੂਦਾਹ ਨਾਲੋਂ ਵੱਧ ਨਾ ਹੋਵੇ।
8ਉਸ ਦਿਨ ਯਾਹਵੇਹ ਯੇਰੂਸ਼ਲੇਮ ਵਿੱਚ ਰਹਿਣ ਵਾਲਿਆਂ ਦੀ ਰੱਖਿਆ ਕਰੇਗਾ, ਤਾਂ ਜੋ ਉਹਨਾਂ ਵਿੱਚੋਂ ਸਭ ਤੋਂ ਕਮਜ਼ੋਰ ਦਾਵੀਦ ਵਰਗਾ ਹੋਵੇਗਾ, ਅਤੇ ਦਾਵੀਦ ਦਾ ਘਰਾਣਾ ਪਰਮੇਸ਼ਵਰ ਵਰਗਾ ਹੋਵੇ, ਅਤੇ ਉਨ੍ਹਾਂ ਦੂਤਾਂ ਵਾਂਗੂੰ ਜਿਹੜੇ ਯਹੋਵਾਹ ਦੇ ਅੱਗੇ ਜਾਂਦੇ ਹਨ।
9ਉਸ ਦਿਨ ਮੈਂ ਯੇਰੂਸ਼ਲੇਮ ਉੱਤੇ ਹਮਲਾ ਕਰਨ ਵਾਲੀਆਂ ਸਾਰੀਆਂ ਕੌਮਾਂ ਨੂੰ ਤਬਾਹ ਕਰਨ ਲਈ ਨਿਕਲਾਂਗਾ।
10“ਅਤੇ ਮੈਂ ਦਾਵੀਦ ਦੇ ਘਰਾਣੇ ਅਤੇ ਯੇਰੂਸ਼ਲੇਮ ਦੇ ਵਾਸੀਆਂ ਉੱਤੇ ਕਿਰਪਾ ਅਤੇ ਬੇਨਤੀ ਦਾ ਇੱਕ ਆਤਮਾ ਵਹਾਵਾਂਗਾ। ਉਹ ਮੇਰੇ ਵੱਲ ਵੇਖਣਗੇ, ਜਿਸ ਨੂੰ ਉਹਨਾਂ ਨੇ ਵਿੰਨ੍ਹਿਆ ਹੈ, ਅਤੇ ਉਹ ਉਸ ਲਈ ਸੋਗ ਕਰਨਗੇ ਜਿਵੇਂ ਕੋਈ ਇੱਕ ਇਕਲੌਤੇ ਪੁੱਤਰ ਲਈ ਸੋਗ ਕਰਦਾ ਹੈ ਅਤੇ ਉਹ ਦੇ ਲਈ ਉਦਾਸ ਹੋਵੇਗਾ ਜਿਵੇਂ ਕੋਈ ਆਪਣੇ ਜੇਠੇ ਪੁੱਤਰ ਲਈ ਸੋਗ ਕਰਦਾ ਹੈ।
11ਉਸ ਦਿਨ ਯੇਰੂਸ਼ਲੇਮ ਵਿੱਚ ਰੋਣਾ ਮਗਿੱਦੋ ਦੇ ਮੈਦਾਨ ਵਿੱਚ ਹਦਦ-ਰਿਮੋਨ ਦੇ ਰੋਣ ਵਾਂਗ ਹੋਵੇਗਾ।