ਜ਼ਕਰਯਾਹ 12

ਉਸ ਦਿਨ ਯੇਰੂਸ਼ਲੇਮ ਵਿੱਚ ਰੋਣਾ ਮਗਿੱਦੋ ਦੇ ਮੈਦਾਨ ਵਿੱਚ ਹਦਦ-ਰਿਮੋਨ ਦੇ ਰੋਣ ਵਾਂਗ ਹੋਵੇਗਾ।

Zechariah 12:11 (UKJV) In that day shall there be a great mourning in Jerusalem, as the mourning of Hadadrimmon in the valley of Megiddon.

9ਉਸ ਦਿਨ ਮੈਂ ਯੇਰੂਸ਼ਲੇਮ ਉੱਤੇ ਹਮਲਾ ਕਰਨ ਵਾਲੀਆਂ ਸਾਰੀਆਂ ਕੌਮਾਂ ਨੂੰ ਤਬਾਹ ਕਰਨ ਲਈ ਨਿਕਲਾਂਗਾ।

10“ਅਤੇ ਮੈਂ ਦਾਵੀਦ ਦੇ ਘਰਾਣੇ ਅਤੇ ਯੇਰੂਸ਼ਲੇਮ ਦੇ ਵਾਸੀਆਂ ਉੱਤੇ ਕਿਰਪਾ ਅਤੇ ਬੇਨਤੀ ਦਾ ਇੱਕ ਆਤਮਾ ਵਹਾਵਾਂਗਾ। ਉਹ ਮੇਰੇ ਵੱਲ ਵੇਖਣਗੇ, ਜਿਸ ਨੂੰ ਉਹਨਾਂ ਨੇ ਵਿੰਨ੍ਹਿਆ ਹੈ, ਅਤੇ ਉਹ ਉਸ ਲਈ ਸੋਗ ਕਰਨਗੇ ਜਿਵੇਂ ਕੋਈ ਇੱਕ ਇਕਲੌਤੇ ਪੁੱਤਰ ਲਈ ਸੋਗ ਕਰਦਾ ਹੈ ਅਤੇ ਉਹ ਦੇ ਲਈ ਉਦਾਸ ਹੋਵੇਗਾ ਜਿਵੇਂ ਕੋਈ ਆਪਣੇ ਜੇਠੇ ਪੁੱਤਰ ਲਈ ਸੋਗ ਕਰਦਾ ਹੈ।

11ਉਸ ਦਿਨ ਯੇਰੂਸ਼ਲੇਮ ਵਿੱਚ ਰੋਣਾ ਮਗਿੱਦੋ ਦੇ ਮੈਦਾਨ ਵਿੱਚ ਹਦਦ-ਰਿਮੋਨ ਦੇ ਰੋਣ ਵਾਂਗ ਹੋਵੇਗਾ।

12ਧਰਤੀ ਸੋਗ ਕਰੇਗੀ, ਹਰੇਕ ਗੋਤ ਆਪੋ-ਆਪਣੀਆਂ ਪਤਨੀਆਂ ਦੇ ਨਾਲ: ਦਾਵੀਦ ਦੇ ਘਰਾਣੇ ਅਤੇ ਉਨ੍ਹਾਂ ਦੀਆਂ ਪਤਨੀਆਂ, ਨਾਥਾਨ ਦੇ ਘਰਾਣੇ ਅਤੇ ਉਨ੍ਹਾਂ ਦੀਆਂ ਪਤਨੀਆਂ,

13ਲੇਵੀ ਦੇ ਘਰਾਣੇ ਦਾ ਗੋਤ ਅਤੇ ਉਨ੍ਹਾਂ ਦੀਆਂ ਪਤਨੀਆਂ, ਸ਼ਿਮਈ ਦੀ ਗੋਤ ਅਤੇ ਉਨ੍ਹਾਂ ਦੀਆਂ ਪਤਨੀਆਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.