ਜ਼ਕਰਯਾਹ 12

“ਅਤੇ ਮੈਂ ਦਾਵੀਦ ਦੇ ਘਰਾਣੇ ਅਤੇ ਯੇਰੂਸ਼ਲੇਮ ਦੇ ਵਾਸੀਆਂ ਉੱਤੇ ਕਿਰਪਾ ਅਤੇ ਬੇਨਤੀ ਦਾ ਇੱਕ ਆਤਮਾ ਵਹਾਵਾਂਗਾ। ਉਹ ਮੇਰੇ ਵੱਲ ਵੇਖਣਗੇ, ਜਿਸ ਨੂੰ ਉਹਨਾਂ ਨੇ ਵਿੰਨ੍ਹਿਆ ਹੈ, ਅਤੇ ਉਹ ਉਸ ਲਈ ਸੋਗ ਕਰਨਗੇ ਜਿਵੇਂ ਕੋਈ ਇੱਕ ਇਕਲੌਤੇ ਪੁੱਤਰ ਲਈ ਸੋਗ ਕਰਦਾ ਹੈ ਅਤੇ ਉਹ ਦੇ ਲਈ ਉਦਾਸ ਹੋਵੇਗਾ ਜਿਵੇਂ ਕੋਈ ਆਪਣੇ ਜੇਠੇ ਪੁੱਤਰ ਲਈ ਸੋਗ ਕਰਦਾ ਹੈ।

Zechariah 12:10 (UKJV) And I will pour upon the house of David, and upon the inhabitants of Jerusalem, the spirit of grace and of supplications: and they shall look upon me whom they have pierced, and they shall mourn for him, as one mourns for his only son, and shall be in bitterness for him, as one that is in bitterness for his firstborn.

8ਉਸ ਦਿਨ ਯਾਹਵੇਹ ਯੇਰੂਸ਼ਲੇਮ ਵਿੱਚ ਰਹਿਣ ਵਾਲਿਆਂ ਦੀ ਰੱਖਿਆ ਕਰੇਗਾ, ਤਾਂ ਜੋ ਉਹਨਾਂ ਵਿੱਚੋਂ ਸਭ ਤੋਂ ਕਮਜ਼ੋਰ ਦਾਵੀਦ ਵਰਗਾ ਹੋਵੇਗਾ, ਅਤੇ ਦਾਵੀਦ ਦਾ ਘਰਾਣਾ ਪਰਮੇਸ਼ਵਰ ਵਰਗਾ ਹੋਵੇ, ਅਤੇ ਉਨ੍ਹਾਂ ਦੂਤਾਂ ਵਾਂਗੂੰ ਜਿਹੜੇ ਯਹੋਵਾਹ ਦੇ ਅੱਗੇ ਜਾਂਦੇ ਹਨ।

9ਉਸ ਦਿਨ ਮੈਂ ਯੇਰੂਸ਼ਲੇਮ ਉੱਤੇ ਹਮਲਾ ਕਰਨ ਵਾਲੀਆਂ ਸਾਰੀਆਂ ਕੌਮਾਂ ਨੂੰ ਤਬਾਹ ਕਰਨ ਲਈ ਨਿਕਲਾਂਗਾ।

10“ਅਤੇ ਮੈਂ ਦਾਵੀਦ ਦੇ ਘਰਾਣੇ ਅਤੇ ਯੇਰੂਸ਼ਲੇਮ ਦੇ ਵਾਸੀਆਂ ਉੱਤੇ ਕਿਰਪਾ ਅਤੇ ਬੇਨਤੀ ਦਾ ਇੱਕ ਆਤਮਾ ਵਹਾਵਾਂਗਾ। ਉਹ ਮੇਰੇ ਵੱਲ ਵੇਖਣਗੇ, ਜਿਸ ਨੂੰ ਉਹਨਾਂ ਨੇ ਵਿੰਨ੍ਹਿਆ ਹੈ, ਅਤੇ ਉਹ ਉਸ ਲਈ ਸੋਗ ਕਰਨਗੇ ਜਿਵੇਂ ਕੋਈ ਇੱਕ ਇਕਲੌਤੇ ਪੁੱਤਰ ਲਈ ਸੋਗ ਕਰਦਾ ਹੈ ਅਤੇ ਉਹ ਦੇ ਲਈ ਉਦਾਸ ਹੋਵੇਗਾ ਜਿਵੇਂ ਕੋਈ ਆਪਣੇ ਜੇਠੇ ਪੁੱਤਰ ਲਈ ਸੋਗ ਕਰਦਾ ਹੈ।

11ਉਸ ਦਿਨ ਯੇਰੂਸ਼ਲੇਮ ਵਿੱਚ ਰੋਣਾ ਮਗਿੱਦੋ ਦੇ ਮੈਦਾਨ ਵਿੱਚ ਹਦਦ-ਰਿਮੋਨ ਦੇ ਰੋਣ ਵਾਂਗ ਹੋਵੇਗਾ।

12ਧਰਤੀ ਸੋਗ ਕਰੇਗੀ, ਹਰੇਕ ਗੋਤ ਆਪੋ-ਆਪਣੀਆਂ ਪਤਨੀਆਂ ਦੇ ਨਾਲ: ਦਾਵੀਦ ਦੇ ਘਰਾਣੇ ਅਤੇ ਉਨ੍ਹਾਂ ਦੀਆਂ ਪਤਨੀਆਂ, ਨਾਥਾਨ ਦੇ ਘਰਾਣੇ ਅਤੇ ਉਨ੍ਹਾਂ ਦੀਆਂ ਪਤਨੀਆਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.