ਜ਼ਕਰਯਾਹ 12

“ਮੈਂ ਯੇਰੂਸ਼ਲੇਮ ਨੂੰ ਇੱਕ ਪਿਆਲਾ ਬਣਾਉਣ ਜਾ ਰਿਹਾ ਹਾਂ ਜੋ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਝੰਜੋੜਦਾ ਹੈ। ਯੇਰੂਸ਼ਲੇਮ ਦੇ ਨਾਲ-ਨਾਲ ਯਹੂਦਾਹ ਨੂੰ ਵੀ ਘੇਰ ਲਿਆ ਜਾਵੇਗਾ।

Zechariah 12:2 (UKJV) Behold, I will make Jerusalem a cup of trembling unto all the people round about, when they shall be in the siege both against Judah and against Jerusalem.

1ਇੱਕ ਭਵਿੱਖਬਾਣੀ: ਇਸਰਾਏਲ ਬਾਰੇ ਯਾਹਵੇਹ ਦਾ ਸ਼ਬਦ। ਯਾਹਵੇਹ, ਜੋ ਅਕਾਸ਼ ਨੂੰ ਫੈਲਾਉਂਦਾ ਹੈ, ਜੋ ਧਰਤੀ ਦੀ ਨੀਂਹ ਰੱਖਦਾ ਹੈ, ਅਤੇ ਜੋ ਇੱਕ ਵਿਅਕਤੀ ਦੇ ਅੰਦਰ ਮਨੁੱਖੀ ਆਤਮਾ ਬਣਾਉਂਦਾ ਹੈ, ਇਹ ਐਲਾਨ ਕਰਦਾ ਹੈ:

2“ਮੈਂ ਯੇਰੂਸ਼ਲੇਮ ਨੂੰ ਇੱਕ ਪਿਆਲਾ ਬਣਾਉਣ ਜਾ ਰਿਹਾ ਹਾਂ ਜੋ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਝੰਜੋੜਦਾ ਹੈ। ਯੇਰੂਸ਼ਲੇਮ ਦੇ ਨਾਲ-ਨਾਲ ਯਹੂਦਾਹ ਨੂੰ ਵੀ ਘੇਰ ਲਿਆ ਜਾਵੇਗਾ।

3ਉਸ ਦਿਨ, ਜਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਵਿਰੁੱਧ ਇਕੱਠੀਆਂ ਹੋਣਗੀਆਂ, ਮੈਂ ਯੇਰੂਸ਼ਲੇਮ ਨੂੰ ਸਾਰੀਆਂ ਕੌਮਾਂ ਲਈ ਇੱਕ ਅਟੱਲ ਚੱਟਾਨ ਬਣਾ ਦਿਆਂਗਾ। ਸਾਰੇ ਜੋ ਇਸ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦੇ ਹਨ ਉਹ ਆਪਣੇ ਆਪ ਨੂੰ ਜ਼ਖਮੀ ਕਰ ਲੈਣਗੇ।

4ਉਸ ਦਿਨ ਮੈਂ ਹਰ ਘੋੜੇ ਨੂੰ ਘਬਰਾਹਟ ਨਾਲ ਅਤੇ ਉਸਦੇ ਸਵਾਰ ਨੂੰ ਪਾਗਲਪਨ ਨਾਲ ਮਾਰ ਦਿਆਂਗਾ,” ਯਾਹਵੇਹ ਦਾ ਐਲਾਨ ਕਰਦਾ ਹੈ। “ਮੈਂ ਯਹੂਦਾਹ ਉੱਤੇ ਨਿਗਾਹ ਰੱਖਾਂਗਾ, ਪਰ ਮੈਂ ਕੌਮਾਂ ਦੇ ਸਾਰੇ ਘੋੜਿਆਂ ਨੂੰ ਅੰਨ੍ਹਾ ਕਰ ਦਿਆਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.