18ਜੇਕਰ ਮਿਸਰੀ ਲੋਕ ਆਰਧਨਾ ਕਰਨ ਅਤੇ ਤਿਉਹਾਰਾਂ ਵਿੱਚ ਹਿੱਸਾ ਲੈਣ ਨਹੀਂ ਜਾਂਦੇ, ਤਾਂ ਉਨ੍ਹਾਂ ਨੂੰ ਮੀਂਹ ਨਹੀਂ ਪਵੇਗਾ। ਯਾਹਵੇਹ ਉਹਨਾਂ ਕੌਮਾਂ ਉੱਤੇ ਬਿਪਤਾ ਲਿਆਵੇਗਾ ਜੋ ਡੇਰਿਆਂ ਦੇ ਤਿਉਹਾਰ ਨੂੰ ਮਨਾਉਣ ਲਈ ਨਹੀਂ ਜਾਂਦੀਆਂ ਹਨ।
19ਇਹ ਮਿਸਰ ਦੀ ਸਜ਼ਾ ਅਤੇ ਉਨ੍ਹਾਂ ਸਾਰੀਆਂ ਕੌਮਾਂ ਦੀ ਸਜ਼ਾ ਹੋਵੇਗੀ ਜੋ ਡੇਰਿਆਂ ਦੇ ਤਿਉਹਾਰ ਨੂੰ ਮਨਾਉਣ ਲਈ ਨਹੀਂ ਜਾਂਦੀਆਂ ਹਨ।
20ਉਸ ਦਿਨ ਘੋੜਿਆਂ ਦੀਆਂ ਘੰਟੀਆਂ ਉੱਤੇ “ਯਾਹਵੇਹ ਲਈ ਪਵਿੱਤਰ” ਲਿਖਿਆ ਹੋਵੇਗਾ, ਅਤੇ ਯਾਹਵੇਹ ਦੇ ਘਰ ਵਿੱਚ ਪਕਾਉਣ ਵਾਲੇ ਬਰਤਨ ਜਗਵੇਦੀ ਦੇ ਸਾਮ੍ਹਣੇ ਪਵਿੱਤਰ ਕਟੋਰਿਆਂ ਵਾਂਗ ਹੋਣਗੇ।
21ਯੇਰੂਸ਼ਲੇਮ ਅਤੇ ਯਹੂਦਾਹ ਵਿੱਚ ਹਰ ਇੱਕ ਭਾਂਡਾ ਸਰਬਸ਼ਕਤੀਮਾਨ ਯਾਹਵੇਹ ਲਈ ਪਵਿੱਤਰ ਹੋਵੇਗਾ, ਅਤੇ ਸਾਰੇ ਜੋ ਬਲੀਦਾਨ ਕਰਨ ਲਈ ਆਉਂਦੇ ਹਨ, ਕੁਝ ਬਰਤਨ ਲੈਣਗੇ ਅਤੇ ਉਨ੍ਹਾਂ ਵਿੱਚ ਪਕਾਉਣਗੇ। ਅਤੇ ਉਸ ਦਿਨ ਸਰਬਸ਼ਕਤੀਮਾਨ ਯਾਹਵੇਹ ਦੇ ਘਰ ਵਿੱਚ ਕੋਈ ਕਨਾਨੀ ਨਹੀਂ ਰਹੇਗਾ।