41ਅਨਾਹ ਦਾ ਪੁੱਤਰ: ਦੀਸ਼ੋਨ। ਦੀਸ਼ੋਨ ਦੇ ਪੁੱਤਰ: ਹਮਦਾਨ, ਅਸ਼ਬਾਨ, ਇਥਰਾਨ ਅਤੇ ਕੇਰਨ।
42ਏਜ਼ਰ ਦੇ ਪੁੱਤਰ: ਬਿਲਹਾਨ, ਜ਼ਵਾਨ ਅਤੇ ਅਕਾਨ। ਦੀਸ਼ੋਨ ਦੇ ਪੁੱਤਰ: ਊਜ਼ ਅਤੇ ਅਰਾਨ।
43ਇਹ ਉਹ ਰਾਜੇ ਸਨ ਜਿਨ੍ਹਾਂ ਨੇ ਇਸਰਾਏਲ ਦੇ ਰਾਜਿਆਂ ਦੇ ਰਾਜ ਕਰਨ ਤੋਂ ਪਹਿਲਾਂ ਅਦੋਮ ਵਿੱਚ ਰਾਜ ਕੀਤਾ: ਬਓਰ ਦਾ ਪੁੱਤਰ ਬੇਲਾ, ਜਿਸ ਦਾ ਸ਼ਹਿਰ ਦਿਨਬਾਹ ਸੀ।
44ਜਦੋਂ ਬੇਲਾ ਦੀ ਮੌਤ ਹੋ ਗਈ ਤਾਂ ਬੋਸਰਾਹ ਤੋਂ ਜ਼ਰਹ ਦਾ ਪੁੱਤਰ ਯੋਬਾਬ ਉਸ ਤੋਂ ਬਾਅਦ ਰਾਜਾ ਬਣਿਆ।
45ਜਦੋਂ ਯੋਬਾਬ ਦੀ ਮੌਤ ਹੋ ਗਈ ਤਾਂ ਤੇਮਾਨੀਆਂ ਦੇ ਦੇਸ਼ ਵਿੱਚੋਂ ਹੂਸ਼ਾਮ ਉਸ ਤੋਂ ਬਾਅਦ ਰਾਜਾ ਬਣਿਆ।