1ਦਾਵੀਦ ਨੇ ਸੈਨਾ ਦੇ ਸਰਦਾਰਾਂ ਦੇ ਨਾਲ ਆਸਾਫ਼, ਹੇਮਾਨ ਅਤੇ ਯਦੂਥੂਨ ਦੇ ਪੁੱਤਰਾਂ ਵਿੱਚੋਂ ਕੁਝ ਨੂੰ ਭਵਿੱਖਬਾਣੀ ਦੇ ਕੰਮ ਲਈ ਰਬਾਬ, ਸਿਤਾਰ ਅਤੇ ਝਾਂਜਾਂ ਦੇ ਨਾਲ ਵੱਖਰਾ ਕੀਤਾ। ਇਹ ਸੇਵਾ ਕਰਨ ਵਾਲੇ ਬੰਦਿਆਂ ਦੀ ਸੂਚੀ ਇਹ ਹੈ:
2ਆਸਾਫ਼ ਦੇ ਪੁੱਤਰਾਂ ਵਿੱਚੋਂ ਜ਼ੱਕੂਰ, ਯੋਸੇਫ਼, ਨਥਾਨਯਾਹ ਅਤੇ ਅਸਰੇਲਾਹ। ਆਸਾਫ਼ ਦੇ ਪੁੱਤਰ ਆਸਾਫ਼ ਦੀ ਨਿਗਰਾਨੀ ਹੇਠ ਸਨ, ਜੋ ਰਾਜੇ ਦੀ ਨਿਗਰਾਨੀ ਹੇਠ ਅਗੰਮਵਾਕ ਕਰਦੇ ਸਨ।
3ਯਦੂਥੂਨ ਦੇ ਪੁੱਤਰ ਗਦਲਯਾਹ, ਜ਼ੇਰੀ, ਯਸ਼ਾਯਾਹ, ਹਸ਼ਬਯਾਹ ਅਤੇ ਮੱਤੀਥਯਾਹ ਛੇ ਆਪਣੇ ਪਿਤਾ ਯਦੂਥੂਨ ਦੇ ਅਧੀਨ ਸਨ ਜਿਹੜਾ ਬਰਬਤ ਨਾਲ ਯਾਹਵੇਹ ਦਾ ਧੰਨਵਾਦ ਤੇ ਉਸਤਤ ਕਰ ਕੇ ਅਗੰਮਵਾਕ ਕਰਦਾ ਸੀ।
4ਹੇਮਾਨ, ਉਸਦੇ ਪੁੱਤਰਾਂ ਵਿੱਚੋਂ: ਬੁੱਕੀਯਾਹ, ਮੱਤਨਯਾਹ, ਉਜ਼ੀਏਲ, ਸ਼ੂਬਾਏਲ ਅਤੇ ਯਰੀਮੋਥ; ਹਨਨਯਾਹ, ਹਨਾਨੀ, ਅਲੀਆਥਾਹ, ਗਿਦਲਤੀ ਅਤੇ ਰੋਮਮਤੀ-ਏਜ਼ਰ; ਜੋਸ਼ਬੇਕਸ਼ਾਹ, ਮੱਲੋਥੀ, ਹੋਥੀਰ ਅਤੇ ਮਹਾਜ਼ੀਓਥ।
5ਇਹ ਸਾਰੇ ਰਾਜੇ ਦੇ ਅਗੰਮ ਗਿਆਨੀ ਹੇਮਾਨ ਦੇ ਪੁੱਤਰ ਸਨ। ਉਹ ਉਸ ਨੂੰ ਉੱਚਾ ਕਰਨ ਲਈ ਪਰਮੇਸ਼ਵਰ ਦੇ ਵਾਅਦਿਆਂ ਦੁਆਰਾ ਦਿੱਤੇ ਗਏ ਸਨ। ਪਰਮੇਸ਼ਵਰ ਨੇ ਹੇਮਾਨ ਨੂੰ ਚੌਦਾਂ ਪੁੱਤਰ ਅਤੇ ਤਿੰਨ ਧੀਆਂ ਦਿੱਤੀਆਂ ਸਨ।
6ਇਹ ਸਾਰੇ ਮਨੁੱਖ ਰਾਜੇ ਦੇ ਅਧੀਨ ਸਨ। ਆਪਣੇ ਪਿਤਾ ਦੀ ਨਿਗਰਾਨੀ ਯਾਹਵੇਹ ਦੇ ਭਵਨ ਦੇ ਸੰਗੀਤ ਲਈ, ਛੈਣਿਆਂ, ਸਤਾਰਾਂ ਅਤੇ ਰਬਾਬ ਨਾਲ ਗਾ ਵਜਾ ਕੇ, ਪਰਮੇਸ਼ਵਰ ਦੇ ਭਵਨ ਦੀ ਉਪਾਸਨਾ ਕਰਨ। ਜਿਵੇਂ ਪਾਤਸ਼ਾਹ ਦਾ ਹੁਕਮ ਆਸਾਫ਼, ਯਦੂਥੂਨ ਅਤੇ ਹੇਮਾਨ ਨੂੰ ਹੁੰਦਾ ਸੀ।
7ਆਪਣੇ ਰਿਸ਼ਤੇਦਾਰਾਂ ਦੇ ਨਾਲ, ਸਾਰੇ ਜਿਹੜੇ ਯਾਹਵੇਹ ਦੇ ਲਈ ਭਜਨ ਗਾਉਣ ਨੂੰ ਸਿਖਾਏ ਹੋਏ ਸਨ ਅਰਥਾਤ ਸਾਰੇ ਜਿਹੜੇ ਸਿਆਣੇ ਸਨ, ਉਹਨਾਂ ਦੀ ਗਿਣਤੀ ਦੋ ਸੌ ਅਠਾਸੀ ਸੀ।
8ਅਤੇ ਉਨ੍ਹਾਂ ਸਭਨਾਂ ਨੇ, ਕੀ ਨਿੱਕੇ, ਕੀ ਵੱਡੇ, ਕੀ ਗੁਰੂ, ਕੀ ਚੇਲੇ, ਸਾਰਿਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਲਈ ਪਰਚੀਆਂ ਪਾਈਆਂ।
9ਪਹਿਲੀ ਪਰਚੀ ਆਸਾਫ਼ ਲਈ, ਯੋਸੇਫ਼ ਦੀ ਨਿੱਕਲੀ, ਉਸਦੇ ਪੁੱਤਰ ਅਤੇ ਉਸਦੇ ਰਿਸ਼ਤੇਦਾਰ ਲਈ ਕੁੱਲ੍ਹ ਬਾਰਾਂ ਜੋ ਕੁੱਲ੍ਹ ਬਾਰਾਂ ਸਨ ਦੂਸਰੀ ਗਦਲਯਾਹ ਦੀ, ਉਸਦੀ ਅਤੇ ਉਸਦੇ ਪੁੱਤਰ ਅਤੇ ਰਿਸ਼ਤੇਦਾਰ ਦੀ ਜੋ ਕੁੱਲ੍ਹ ਬਾਰਾਂ ਸਨ
10ਤੀਸਰਾ ਜ਼ੱਕੂਰ ਦੀ, ਉਸਦੇ ਪੁੱਤਰ ਅਤੇ ਰਿਸ਼ਤੇਦਾਰਾਂ ਜੋ ਕੁੱਲ੍ਹ ਬਾਰਾਂ ਸਨ
11ਚੌਥਾ ਯਸਰੀ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ
12ਪੰਜਵੀਂ ਨਥਾਨਯਾਹ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ
13ਛੇਵਾਂ ਬੁੱਕੀਯਾਹ ਦੀ, ਉਸਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ
14ਸੱਤਵਾਂ ਯਸਰੇਲਾਹ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ
15ਅੱਠਵੀਂ ਯਸ਼ਯਾਹ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ
16ਨੌਵੀਂ ਮੱਤਨਯਾਹ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ
17ਦੱਸਵੀਂ ਸ਼ਿਮਈ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ
18ਗਿਆਰ੍ਹਵੀਂ ਅਜ਼ਰੇਲ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ
19ਬਾਰਵੀਂ ਹਸ਼ਬਯਾਹ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ
20ਤੇਰਵੀਂ ਸ਼ੂਬਾਏਲ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ
21ਚੌਦਵੀਂ ਮੱਤੀਥਯਾਹ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ
22ਪੰਦਰਵੀਂ ਯਰੇਮੋਥ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ
23ਸੋਲ਼ਵੀ ਹਨਨਯਾਹ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ
24ਸਤਾਰ੍ਹਵੀਂ ਜੋਸ਼ਬੇਕਸ਼ਾਹ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ
25ਅਠਾਰਵੀਂ ਹਨਾਨੀ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ
26ਉਨ੍ਹੀਵੀਂ ਮੱਲੋਥੀ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ
27ਵੀਹਵੀਂ ਅਲਯਾਥਾਹ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ
28ਇੱਕੀਵੀਂ ਹੋਥੀਰ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ
29ਬਾਈਵੀਂ ਗਿਦਲਤੀ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ
30ਤੇਈਵੀਂ ਮਹਾਜ਼ੀਓਥ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ
31ਚੌਵੀਵੀਂ ਰੋਮਮਤੀ-ਏਜ਼ਰ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ।