1 ਇਤਿਹਾਸ 25

ਯਦੂਥੂਨ ਦੇ ਪੁੱਤਰ ਗਦਲਯਾਹ, ਜ਼ੇਰੀ, ਯਸ਼ਾਯਾਹ, ਹਸ਼ਬਯਾਹ ਅਤੇ ਮੱਤੀਥਯਾਹ ਛੇ ਆਪਣੇ ਪਿਤਾ ਯਦੂਥੂਨ ਦੇ ਅਧੀਨ ਸਨ ਜਿਹੜਾ ਬਰਬਤ ਨਾਲ ਯਾਹਵੇਹ ਦਾ ਧੰਨਵਾਦ ਤੇ ਉਸਤਤ ਕਰ ਕੇ ਅਗੰਮਵਾਕ ਕਰਦਾ ਸੀ।

1 Chronicles 25:3 (UKJV) Of Jeduthun: the sons of Jeduthun; Gedaliah, and Zeri, and Jeshaiah, Hashabiah, and Mattithiah, six, under the hands of their father Jeduthun, who prophesied with a harp, to give thanks and to praise the LORD.

1ਦਾਵੀਦ ਨੇ ਸੈਨਾ ਦੇ ਸਰਦਾਰਾਂ ਦੇ ਨਾਲ ਆਸਾਫ਼, ਹੇਮਾਨ ਅਤੇ ਯਦੂਥੂਨ ਦੇ ਪੁੱਤਰਾਂ ਵਿੱਚੋਂ ਕੁਝ ਨੂੰ ਭਵਿੱਖਬਾਣੀ ਦੇ ਕੰਮ ਲਈ ਰਬਾਬ, ਸਿਤਾਰ ਅਤੇ ਝਾਂਜਾਂ ਦੇ ਨਾਲ ਵੱਖਰਾ ਕੀਤਾ। ਇਹ ਸੇਵਾ ਕਰਨ ਵਾਲੇ ਬੰਦਿਆਂ ਦੀ ਸੂਚੀ ਇਹ ਹੈ:

2ਆਸਾਫ਼ ਦੇ ਪੁੱਤਰਾਂ ਵਿੱਚੋਂ ਜ਼ੱਕੂਰ, ਯੋਸੇਫ਼, ਨਥਾਨਯਾਹ ਅਤੇ ਅਸਰੇਲਾਹ। ਆਸਾਫ਼ ਦੇ ਪੁੱਤਰ ਆਸਾਫ਼ ਦੀ ਨਿਗਰਾਨੀ ਹੇਠ ਸਨ, ਜੋ ਰਾਜੇ ਦੀ ਨਿਗਰਾਨੀ ਹੇਠ ਅਗੰਮਵਾਕ ਕਰਦੇ ਸਨ।

3ਯਦੂਥੂਨ ਦੇ ਪੁੱਤਰ ਗਦਲਯਾਹ, ਜ਼ੇਰੀ, ਯਸ਼ਾਯਾਹ, ਹਸ਼ਬਯਾਹ ਅਤੇ ਮੱਤੀਥਯਾਹ ਛੇ ਆਪਣੇ ਪਿਤਾ ਯਦੂਥੂਨ ਦੇ ਅਧੀਨ ਸਨ ਜਿਹੜਾ ਬਰਬਤ ਨਾਲ ਯਾਹਵੇਹ ਦਾ ਧੰਨਵਾਦ ਤੇ ਉਸਤਤ ਕਰ ਕੇ ਅਗੰਮਵਾਕ ਕਰਦਾ ਸੀ।

4ਹੇਮਾਨ, ਉਸਦੇ ਪੁੱਤਰਾਂ ਵਿੱਚੋਂ: ਬੁੱਕੀਯਾਹ, ਮੱਤਨਯਾਹ, ਉਜ਼ੀਏਲ, ਸ਼ੂਬਾਏਲ ਅਤੇ ਯਰੀਮੋਥ; ਹਨਨਯਾਹ, ਹਨਾਨੀ, ਅਲੀਆਥਾਹ, ਗਿਦਲਤੀ ਅਤੇ ਰੋਮਮਤੀ-ਏਜ਼ਰ; ਜੋਸ਼ਬੇਕਸ਼ਾਹ, ਮੱਲੋਥੀ, ਹੋਥੀਰ ਅਤੇ ਮਹਾਜ਼ੀਓਥ।

5ਇਹ ਸਾਰੇ ਰਾਜੇ ਦੇ ਅਗੰਮ ਗਿਆਨੀ ਹੇਮਾਨ ਦੇ ਪੁੱਤਰ ਸਨ। ਉਹ ਉਸ ਨੂੰ ਉੱਚਾ ਕਰਨ ਲਈ ਪਰਮੇਸ਼ਵਰ ਦੇ ਵਾਅਦਿਆਂ ਦੁਆਰਾ ਦਿੱਤੇ ਗਏ ਸਨ। ਪਰਮੇਸ਼ਵਰ ਨੇ ਹੇਮਾਨ ਨੂੰ ਚੌਦਾਂ ਪੁੱਤਰ ਅਤੇ ਤਿੰਨ ਧੀਆਂ ਦਿੱਤੀਆਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.