1 ਇਤਿਹਾਸ 25

ਆਸਾਫ਼ ਦੇ ਪੁੱਤਰਾਂ ਵਿੱਚੋਂ ਜ਼ੱਕੂਰ, ਯੋਸੇਫ਼, ਨਥਾਨਯਾਹ ਅਤੇ ਅਸਰੇਲਾਹ। ਆਸਾਫ਼ ਦੇ ਪੁੱਤਰ ਆਸਾਫ਼ ਦੀ ਨਿਗਰਾਨੀ ਹੇਠ ਸਨ, ਜੋ ਰਾਜੇ ਦੀ ਨਿਗਰਾਨੀ ਹੇਠ ਅਗੰਮਵਾਕ ਕਰਦੇ ਸਨ।

1 Chronicles 25:2 (UKJV) Of the sons of Asaph; Zaccur, and Joseph, and Nethaniah, and Asarelah, the sons of Asaph under the hands of Asaph, which prophesied according to the order of the king.

1ਦਾਵੀਦ ਨੇ ਸੈਨਾ ਦੇ ਸਰਦਾਰਾਂ ਦੇ ਨਾਲ ਆਸਾਫ਼, ਹੇਮਾਨ ਅਤੇ ਯਦੂਥੂਨ ਦੇ ਪੁੱਤਰਾਂ ਵਿੱਚੋਂ ਕੁਝ ਨੂੰ ਭਵਿੱਖਬਾਣੀ ਦੇ ਕੰਮ ਲਈ ਰਬਾਬ, ਸਿਤਾਰ ਅਤੇ ਝਾਂਜਾਂ ਦੇ ਨਾਲ ਵੱਖਰਾ ਕੀਤਾ। ਇਹ ਸੇਵਾ ਕਰਨ ਵਾਲੇ ਬੰਦਿਆਂ ਦੀ ਸੂਚੀ ਇਹ ਹੈ:

2ਆਸਾਫ਼ ਦੇ ਪੁੱਤਰਾਂ ਵਿੱਚੋਂ ਜ਼ੱਕੂਰ, ਯੋਸੇਫ਼, ਨਥਾਨਯਾਹ ਅਤੇ ਅਸਰੇਲਾਹ। ਆਸਾਫ਼ ਦੇ ਪੁੱਤਰ ਆਸਾਫ਼ ਦੀ ਨਿਗਰਾਨੀ ਹੇਠ ਸਨ, ਜੋ ਰਾਜੇ ਦੀ ਨਿਗਰਾਨੀ ਹੇਠ ਅਗੰਮਵਾਕ ਕਰਦੇ ਸਨ।

3ਯਦੂਥੂਨ ਦੇ ਪੁੱਤਰ ਗਦਲਯਾਹ, ਜ਼ੇਰੀ, ਯਸ਼ਾਯਾਹ, ਹਸ਼ਬਯਾਹ ਅਤੇ ਮੱਤੀਥਯਾਹ ਛੇ ਆਪਣੇ ਪਿਤਾ ਯਦੂਥੂਨ ਦੇ ਅਧੀਨ ਸਨ ਜਿਹੜਾ ਬਰਬਤ ਨਾਲ ਯਾਹਵੇਹ ਦਾ ਧੰਨਵਾਦ ਤੇ ਉਸਤਤ ਕਰ ਕੇ ਅਗੰਮਵਾਕ ਕਰਦਾ ਸੀ।

4ਹੇਮਾਨ, ਉਸਦੇ ਪੁੱਤਰਾਂ ਵਿੱਚੋਂ: ਬੁੱਕੀਯਾਹ, ਮੱਤਨਯਾਹ, ਉਜ਼ੀਏਲ, ਸ਼ੂਬਾਏਲ ਅਤੇ ਯਰੀਮੋਥ; ਹਨਨਯਾਹ, ਹਨਾਨੀ, ਅਲੀਆਥਾਹ, ਗਿਦਲਤੀ ਅਤੇ ਰੋਮਮਤੀ-ਏਜ਼ਰ; ਜੋਸ਼ਬੇਕਸ਼ਾਹ, ਮੱਲੋਥੀ, ਹੋਥੀਰ ਅਤੇ ਮਹਾਜ਼ੀਓਥ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.