1 ਇਤਿਹਾਸ 25

ਹੇਮਾਨ, ਉਸਦੇ ਪੁੱਤਰਾਂ ਵਿੱਚੋਂ: ਬੁੱਕੀਯਾਹ, ਮੱਤਨਯਾਹ, ਉਜ਼ੀਏਲ, ਸ਼ੂਬਾਏਲ ਅਤੇ ਯਰੀਮੋਥ; ਹਨਨਯਾਹ, ਹਨਾਨੀ, ਅਲੀਆਥਾਹ, ਗਿਦਲਤੀ ਅਤੇ ਰੋਮਮਤੀ-ਏਜ਼ਰ; ਜੋਸ਼ਬੇਕਸ਼ਾਹ, ਮੱਲੋਥੀ, ਹੋਥੀਰ ਅਤੇ ਮਹਾਜ਼ੀਓਥ।

1 Chronicles 25:4 (UKJV) Of Heman: the sons of Heman: Bukkiah, Mattaniah, Uzziel, Shebuel, and Jerimoth, Hananiah, Hanani, Eliathah, Giddalti, and Romamtiezer, Joshbekashah, Mallothi, Hothir, and Mahazioth:

2ਆਸਾਫ਼ ਦੇ ਪੁੱਤਰਾਂ ਵਿੱਚੋਂ ਜ਼ੱਕੂਰ, ਯੋਸੇਫ਼, ਨਥਾਨਯਾਹ ਅਤੇ ਅਸਰੇਲਾਹ। ਆਸਾਫ਼ ਦੇ ਪੁੱਤਰ ਆਸਾਫ਼ ਦੀ ਨਿਗਰਾਨੀ ਹੇਠ ਸਨ, ਜੋ ਰਾਜੇ ਦੀ ਨਿਗਰਾਨੀ ਹੇਠ ਅਗੰਮਵਾਕ ਕਰਦੇ ਸਨ।

3ਯਦੂਥੂਨ ਦੇ ਪੁੱਤਰ ਗਦਲਯਾਹ, ਜ਼ੇਰੀ, ਯਸ਼ਾਯਾਹ, ਹਸ਼ਬਯਾਹ ਅਤੇ ਮੱਤੀਥਯਾਹ ਛੇ ਆਪਣੇ ਪਿਤਾ ਯਦੂਥੂਨ ਦੇ ਅਧੀਨ ਸਨ ਜਿਹੜਾ ਬਰਬਤ ਨਾਲ ਯਾਹਵੇਹ ਦਾ ਧੰਨਵਾਦ ਤੇ ਉਸਤਤ ਕਰ ਕੇ ਅਗੰਮਵਾਕ ਕਰਦਾ ਸੀ।

4ਹੇਮਾਨ, ਉਸਦੇ ਪੁੱਤਰਾਂ ਵਿੱਚੋਂ: ਬੁੱਕੀਯਾਹ, ਮੱਤਨਯਾਹ, ਉਜ਼ੀਏਲ, ਸ਼ੂਬਾਏਲ ਅਤੇ ਯਰੀਮੋਥ; ਹਨਨਯਾਹ, ਹਨਾਨੀ, ਅਲੀਆਥਾਹ, ਗਿਦਲਤੀ ਅਤੇ ਰੋਮਮਤੀ-ਏਜ਼ਰ; ਜੋਸ਼ਬੇਕਸ਼ਾਹ, ਮੱਲੋਥੀ, ਹੋਥੀਰ ਅਤੇ ਮਹਾਜ਼ੀਓਥ।

5ਇਹ ਸਾਰੇ ਰਾਜੇ ਦੇ ਅਗੰਮ ਗਿਆਨੀ ਹੇਮਾਨ ਦੇ ਪੁੱਤਰ ਸਨ। ਉਹ ਉਸ ਨੂੰ ਉੱਚਾ ਕਰਨ ਲਈ ਪਰਮੇਸ਼ਵਰ ਦੇ ਵਾਅਦਿਆਂ ਦੁਆਰਾ ਦਿੱਤੇ ਗਏ ਸਨ। ਪਰਮੇਸ਼ਵਰ ਨੇ ਹੇਮਾਨ ਨੂੰ ਚੌਦਾਂ ਪੁੱਤਰ ਅਤੇ ਤਿੰਨ ਧੀਆਂ ਦਿੱਤੀਆਂ ਸਨ।

6ਇਹ ਸਾਰੇ ਮਨੁੱਖ ਰਾਜੇ ਦੇ ਅਧੀਨ ਸਨ। ਆਪਣੇ ਪਿਤਾ ਦੀ ਨਿਗਰਾਨੀ ਯਾਹਵੇਹ ਦੇ ਭਵਨ ਦੇ ਸੰਗੀਤ ਲਈ, ਛੈਣਿਆਂ, ਸਤਾਰਾਂ ਅਤੇ ਰਬਾਬ ਨਾਲ ਗਾ ਵਜਾ ਕੇ, ਪਰਮੇਸ਼ਵਰ ਦੇ ਭਵਨ ਦੀ ਉਪਾਸਨਾ ਕਰਨ। ਜਿਵੇਂ ਪਾਤਸ਼ਾਹ ਦਾ ਹੁਕਮ ਆਸਾਫ਼, ਯਦੂਥੂਨ ਅਤੇ ਹੇਮਾਨ ਨੂੰ ਹੁੰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.