3ਯਦੂਥੂਨ ਦੇ ਪੁੱਤਰ ਗਦਲਯਾਹ, ਜ਼ੇਰੀ, ਯਸ਼ਾਯਾਹ, ਹਸ਼ਬਯਾਹ ਅਤੇ ਮੱਤੀਥਯਾਹ ਛੇ ਆਪਣੇ ਪਿਤਾ ਯਦੂਥੂਨ ਦੇ ਅਧੀਨ ਸਨ ਜਿਹੜਾ ਬਰਬਤ ਨਾਲ ਯਾਹਵੇਹ ਦਾ ਧੰਨਵਾਦ ਤੇ ਉਸਤਤ ਕਰ ਕੇ ਅਗੰਮਵਾਕ ਕਰਦਾ ਸੀ।
4ਹੇਮਾਨ, ਉਸਦੇ ਪੁੱਤਰਾਂ ਵਿੱਚੋਂ: ਬੁੱਕੀਯਾਹ, ਮੱਤਨਯਾਹ, ਉਜ਼ੀਏਲ, ਸ਼ੂਬਾਏਲ ਅਤੇ ਯਰੀਮੋਥ; ਹਨਨਯਾਹ, ਹਨਾਨੀ, ਅਲੀਆਥਾਹ, ਗਿਦਲਤੀ ਅਤੇ ਰੋਮਮਤੀ-ਏਜ਼ਰ; ਜੋਸ਼ਬੇਕਸ਼ਾਹ, ਮੱਲੋਥੀ, ਹੋਥੀਰ ਅਤੇ ਮਹਾਜ਼ੀਓਥ।
5ਇਹ ਸਾਰੇ ਰਾਜੇ ਦੇ ਅਗੰਮ ਗਿਆਨੀ ਹੇਮਾਨ ਦੇ ਪੁੱਤਰ ਸਨ। ਉਹ ਉਸ ਨੂੰ ਉੱਚਾ ਕਰਨ ਲਈ ਪਰਮੇਸ਼ਵਰ ਦੇ ਵਾਅਦਿਆਂ ਦੁਆਰਾ ਦਿੱਤੇ ਗਏ ਸਨ। ਪਰਮੇਸ਼ਵਰ ਨੇ ਹੇਮਾਨ ਨੂੰ ਚੌਦਾਂ ਪੁੱਤਰ ਅਤੇ ਤਿੰਨ ਧੀਆਂ ਦਿੱਤੀਆਂ ਸਨ।
6ਇਹ ਸਾਰੇ ਮਨੁੱਖ ਰਾਜੇ ਦੇ ਅਧੀਨ ਸਨ। ਆਪਣੇ ਪਿਤਾ ਦੀ ਨਿਗਰਾਨੀ ਯਾਹਵੇਹ ਦੇ ਭਵਨ ਦੇ ਸੰਗੀਤ ਲਈ, ਛੈਣਿਆਂ, ਸਤਾਰਾਂ ਅਤੇ ਰਬਾਬ ਨਾਲ ਗਾ ਵਜਾ ਕੇ, ਪਰਮੇਸ਼ਵਰ ਦੇ ਭਵਨ ਦੀ ਉਪਾਸਨਾ ਕਰਨ। ਜਿਵੇਂ ਪਾਤਸ਼ਾਹ ਦਾ ਹੁਕਮ ਆਸਾਫ਼, ਯਦੂਥੂਨ ਅਤੇ ਹੇਮਾਨ ਨੂੰ ਹੁੰਦਾ ਸੀ।
7ਆਪਣੇ ਰਿਸ਼ਤੇਦਾਰਾਂ ਦੇ ਨਾਲ, ਸਾਰੇ ਜਿਹੜੇ ਯਾਹਵੇਹ ਦੇ ਲਈ ਭਜਨ ਗਾਉਣ ਨੂੰ ਸਿਖਾਏ ਹੋਏ ਸਨ ਅਰਥਾਤ ਸਾਰੇ ਜਿਹੜੇ ਸਿਆਣੇ ਸਨ, ਉਹਨਾਂ ਦੀ ਗਿਣਤੀ ਦੋ ਸੌ ਅਠਾਸੀ ਸੀ।