1 ਇਤਿਹਾਸ 25

ਦਾਵੀਦ ਨੇ ਸੈਨਾ ਦੇ ਸਰਦਾਰਾਂ ਦੇ ਨਾਲ ਆਸਾਫ਼, ਹੇਮਾਨ ਅਤੇ ਯਦੂਥੂਨ ਦੇ ਪੁੱਤਰਾਂ ਵਿੱਚੋਂ ਕੁਝ ਨੂੰ ਭਵਿੱਖਬਾਣੀ ਦੇ ਕੰਮ ਲਈ ਰਬਾਬ, ਸਿਤਾਰ ਅਤੇ ਝਾਂਜਾਂ ਦੇ ਨਾਲ ਵੱਖਰਾ ਕੀਤਾ। ਇਹ ਸੇਵਾ ਕਰਨ ਵਾਲੇ ਬੰਦਿਆਂ ਦੀ ਸੂਚੀ ਇਹ ਹੈ:

1 Chronicles 25:1 (UKJV) Moreover David and the captains of the host separated to the service of the sons of Asaph, and of Heman, and of Jeduthun, who should prophesy with harps, with psalteries, and with cymbals: and the number of the workmen according to their service was:

1ਦਾਵੀਦ ਨੇ ਸੈਨਾ ਦੇ ਸਰਦਾਰਾਂ ਦੇ ਨਾਲ ਆਸਾਫ਼, ਹੇਮਾਨ ਅਤੇ ਯਦੂਥੂਨ ਦੇ ਪੁੱਤਰਾਂ ਵਿੱਚੋਂ ਕੁਝ ਨੂੰ ਭਵਿੱਖਬਾਣੀ ਦੇ ਕੰਮ ਲਈ ਰਬਾਬ, ਸਿਤਾਰ ਅਤੇ ਝਾਂਜਾਂ ਦੇ ਨਾਲ ਵੱਖਰਾ ਕੀਤਾ। ਇਹ ਸੇਵਾ ਕਰਨ ਵਾਲੇ ਬੰਦਿਆਂ ਦੀ ਸੂਚੀ ਇਹ ਹੈ:

2ਆਸਾਫ਼ ਦੇ ਪੁੱਤਰਾਂ ਵਿੱਚੋਂ ਜ਼ੱਕੂਰ, ਯੋਸੇਫ਼, ਨਥਾਨਯਾਹ ਅਤੇ ਅਸਰੇਲਾਹ। ਆਸਾਫ਼ ਦੇ ਪੁੱਤਰ ਆਸਾਫ਼ ਦੀ ਨਿਗਰਾਨੀ ਹੇਠ ਸਨ, ਜੋ ਰਾਜੇ ਦੀ ਨਿਗਰਾਨੀ ਹੇਠ ਅਗੰਮਵਾਕ ਕਰਦੇ ਸਨ।

3ਯਦੂਥੂਨ ਦੇ ਪੁੱਤਰ ਗਦਲਯਾਹ, ਜ਼ੇਰੀ, ਯਸ਼ਾਯਾਹ, ਹਸ਼ਬਯਾਹ ਅਤੇ ਮੱਤੀਥਯਾਹ ਛੇ ਆਪਣੇ ਪਿਤਾ ਯਦੂਥੂਨ ਦੇ ਅਧੀਨ ਸਨ ਜਿਹੜਾ ਬਰਬਤ ਨਾਲ ਯਾਹਵੇਹ ਦਾ ਧੰਨਵਾਦ ਤੇ ਉਸਤਤ ਕਰ ਕੇ ਅਗੰਮਵਾਕ ਕਰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.