7ਆਪਣੇ ਰਿਸ਼ਤੇਦਾਰਾਂ ਦੇ ਨਾਲ, ਸਾਰੇ ਜਿਹੜੇ ਯਾਹਵੇਹ ਦੇ ਲਈ ਭਜਨ ਗਾਉਣ ਨੂੰ ਸਿਖਾਏ ਹੋਏ ਸਨ ਅਰਥਾਤ ਸਾਰੇ ਜਿਹੜੇ ਸਿਆਣੇ ਸਨ, ਉਹਨਾਂ ਦੀ ਗਿਣਤੀ ਦੋ ਸੌ ਅਠਾਸੀ ਸੀ।
8ਅਤੇ ਉਨ੍ਹਾਂ ਸਭਨਾਂ ਨੇ, ਕੀ ਨਿੱਕੇ, ਕੀ ਵੱਡੇ, ਕੀ ਗੁਰੂ, ਕੀ ਚੇਲੇ, ਸਾਰਿਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਲਈ ਪਰਚੀਆਂ ਪਾਈਆਂ।
9ਪਹਿਲੀ ਪਰਚੀ ਆਸਾਫ਼ ਲਈ, ਯੋਸੇਫ਼ ਦੀ ਨਿੱਕਲੀ, ਉਸਦੇ ਪੁੱਤਰ ਅਤੇ ਉਸਦੇ ਰਿਸ਼ਤੇਦਾਰ ਲਈ ਕੁੱਲ੍ਹ ਬਾਰਾਂ ਜੋ ਕੁੱਲ੍ਹ ਬਾਰਾਂ ਸਨ ਦੂਸਰੀ ਗਦਲਯਾਹ ਦੀ, ਉਸਦੀ ਅਤੇ ਉਸਦੇ ਪੁੱਤਰ ਅਤੇ ਰਿਸ਼ਤੇਦਾਰ ਦੀ ਜੋ ਕੁੱਲ੍ਹ ਬਾਰਾਂ ਸਨ
10ਤੀਸਰਾ ਜ਼ੱਕੂਰ ਦੀ, ਉਸਦੇ ਪੁੱਤਰ ਅਤੇ ਰਿਸ਼ਤੇਦਾਰਾਂ ਜੋ ਕੁੱਲ੍ਹ ਬਾਰਾਂ ਸਨ
11ਚੌਥਾ ਯਸਰੀ ਦੀ, ਉਸ ਦੇ ਪੁੱਤਰ ਅਤੇ ਰਿਸ਼ਤੇਦਾਰ ਜੋ ਕੁੱਲ੍ਹ ਬਾਰਾਂ ਸਨ