9ਉਹਨਾਂ ਨੇ ਉਹ ਦੇ ਸ਼ਸਤਰ ਬਸਤਰ ਲਾਹ ਸੁੱਟੇ ਅਤੇ ਉਸ ਦਾ ਸਿਰ ਅਤੇ ਸ਼ਸਤਰ ਬਸਤਰ ਲੈ ਲਿਆ ਅਤੇ ਫ਼ਲਿਸਤੀਆਂ ਦੇ ਸਾਰੇ ਦੇਸ਼ ਵਿੱਚ ਸੰਦੇਸ਼ਵਾਹਕ ਘੱਲੇ ਜੋ ਉਹਨਾਂ ਦੀਆਂ ਮੂਰਤੀਆਂ ਅਤੇ ਉਹਨਾਂ ਦੇ ਲੋਕਾਂ ਵਿੱਚ ਖ਼ਬਰ ਸੁਣਾਉਣ।
10ਉਹਨਾਂ ਨੇ ਉਹ ਦੇ ਸ਼ਸਤਰਾਂ ਨੂੰ ਆਪਣੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਅਤੇ ਦਾਗੋਨ ਦੇ ਮੰਦਰ ਵਿੱਚ ਉਹ ਦਾ ਸਿਰ ਟੰਗ ਦਿੱਤਾ।
11ਜਦੋਂ ਯਾਬੇਸ਼ ਗਿਲਆਦ ਦੇ ਸਾਰੇ ਵਾਸੀਆਂ ਨੇ ਸੁਣਿਆ ਕਿ ਫ਼ਲਿਸਤੀਆਂ ਨੇ ਸ਼ਾਊਲ ਨਾਲ ਕੀ ਕੀਤਾ ਸੀ,
12ਤਾਂ ਉਹਨਾਂ ਦੇ ਸਾਰੇ ਸੂਰਮੇ ਗਏ ਅਤੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀਆਂ ਲੋਥਾਂ ਨੂੰ ਚੁੱਕ ਕੇ ਯਾਬੇਸ਼ ਵਿੱਚ ਲੈ ਆਏ। ਤਦ ਉਹਨਾਂ ਨੇ ਆਪਣੀਆਂ ਹੱਡੀਆਂ ਨੂੰ ਯਾਬੇਸ਼ ਵਿੱਚ ਵੱਡੇ ਬਲੂਤ ਰੁੱਖ ਦੇ ਹੇਠਾਂ ਦੱਬ ਦਿੱਤਾ ਅਤੇ ਸੱਤ ਦਿਨ ਵਰਤ ਰੱਖਿਆ।
13ਸ਼ਾਊਲ ਮਰ ਗਿਆ ਕਿਉਂਕਿ ਉਹ ਯਾਹਵੇਹ ਨਾਲ ਬੇਵਫ਼ਾ ਸੀ; ਉਸਨੇ ਯਾਹਵੇਹ ਦੇ ਬਚਨ ਦੀ ਪਾਲਣਾ ਨਹੀਂ ਕੀਤੀ ਅਤੇ ਮਾਰਗ ਦਰਸ਼ਨ ਲਈ ਕਿਸੇ ਮਾਧਿਅਮ ਦੀ ਸਲਾਹ ਵੀ ਨਹੀਂ ਲਈ,