1ਹੁਣ ਫ਼ਲਿਸਤੀ ਇਸਰਾਏਲ ਦੇ ਵਿਰੁੱਧ ਲੜੇ; ਇਸਰਾਏਲੀ ਉਹਨਾਂ ਦੇ ਅੱਗੋਂ ਭੱਜ ਗਏ ਅਤੇ ਬਹੁਤ ਸਾਰੇ ਗਿਲਬੋਆ ਪਹਾੜ ਉੱਤੇ ਮਾਰੇ ਗਏ।
2ਫ਼ਲਿਸਤੀਆਂ ਨੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੇ ਉਸ ਦੇ ਪੁੱਤਰਾਂ ਯੋਨਾਥਾਨ, ਅਬੀਨਾਦਾਬ ਅਤੇ ਮਲਕੀ-ਸ਼ੂਆ ਨੂੰ ਮਾਰ ਦਿੱਤਾ।
3ਸ਼ਾਊਲ ਦੇ ਆਲੇ-ਦੁਆਲੇ ਲੜਾਈ ਬਹੁਤ ਵਧ ਗਈ ਅਤੇ ਜਦੋਂ ਤੀਰ ਅੰਦਾਜ਼ਾਂ ਨੇ ਉਹ ਨੂੰ ਫੜ ਲਿਆ ਤਾਂ ਉਹ ਨੂੰ ਜ਼ਖਮੀ ਕਰ ਦਿੱਤਾ।
4ਸ਼ਾਊਲ ਨੇ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਕਿਹਾ, “ਆਪਣੀ ਤਲਵਾਰ ਕੱਢ ਕੇ ਮੈਨੂੰ ਮਾਰ ਦੇ, ਨਹੀਂ ਤਾਂ ਇਹ ਅਸੁੰਨਤੀ ਲੋਕ ਆ ਕੇ ਮੈਨੂੰ ਮਾਰ ਦੇਣਗੇ ਅਤੇ ਮੈਨੂੰ ਗਾਲ੍ਹਾਂ ਕੱਢਣਗੇ।” ਪਰ ਉਸਦਾ ਸ਼ਸਤਰ ਚੁੱਕਣ ਵਾਲਾ ਡਰ ਗਿਆ ਅਤੇ ਉਸਦੀ ਗੱਲ ਨਾ ਮੰਨੀ; ਇਸ ਲਈ ਸ਼ਾਊਲ ਨੇ ਆਪਣੀ ਤਲਵਾਰ ਚੁੱਕੀ ਅਤੇ ਉਸ ਉੱਤੇ ਡਿੱਗ ਪਿਆ।