10ਇਸ ਲਈ ਦਾਵੀਦ ਨੇ ਪਰਮੇਸ਼ਵਰ ਤੋਂ ਪੁੱਛਿਆ, “ਕੀ ਮੈਂ ਜਾ ਕੇ ਫ਼ਲਿਸਤੀਆਂ ਉੱਤੇ ਹਮਲਾ ਕਰਾਂ? ਕੀ ਤੂੰ ਉਨ੍ਹਾਂ ਨੂੰ ਮੇਰੇ ਅਧੀਨ ਕਰ ਦੇਵੇਂਗਾ?” ਯਾਹਵੇਹ ਨੇ ਉਸਨੂੰ ਉੱਤਰ ਦਿੱਤਾ, “ਜਾ, ਮੈਂ ਉਨ੍ਹਾਂ ਨੂੰ ਤੇਰੇ ਹੱਥਾਂ ਵਿੱਚ ਦੇ ਦਿਆਂਗਾ।”
11ਇਸ ਲਈ ਦਾਵੀਦ ਅਤੇ ਉਹ ਦੇ ਆਦਮੀ ਬਾਲ-ਪਰਾਜ਼ਿਮ ਵਿੱਚ ਆਏ ਅਤੇ ਉੱਥੇ ਉਸ ਨੇ ਉਨ੍ਹਾਂ ਨੂੰ ਹਰਾਇਆ। ਉਸ ਨੇ ਕਿਹਾ, “ਜਿਵੇਂ ਪਾਣੀ ਵਗਦਾ ਹੈ, ਪਰਮੇਸ਼ਵਰ ਨੇ ਮੇਰੇ ਹੱਥੀਂ ਮੇਰੇ ਦੁਸ਼ਮਣਾਂ ਉੱਤੇ ਹਮਲਾ ਕੀਤਾ ਹੈ।” ਇਸ ਲਈ ਉਸ ਥਾਂ ਨੂੰ ਨਾਮ ਬਆਲ-ਪਰਾਜ਼ਿਮ ਕਿਹਾ ਜਾਂਦਾ ਸੀ।
12ਫ਼ਲਿਸਤੀਆਂ ਨੇ ਉੱਥੇ ਆਪਣੇ ਦੇਵਤਿਆਂ ਨੂੰ ਤਿਆਗ ਦਿੱਤਾ ਅਤੇ ਦਾਵੀਦ ਨੇ ਉਨ੍ਹਾਂ ਨੂੰ ਅੱਗ ਵਿੱਚ ਸਾੜਨ ਦਾ ਹੁਕਮ ਦਿੱਤਾ।
13ਇੱਕ ਵਾਰ ਫਿਰ ਫ਼ਲਿਸਤੀਆਂ ਨੇ ਘਾਟੀ ਉੱਤੇ ਹਮਲਾ ਕੀਤਾ।
14ਤਾਂ ਦਾਵੀਦ ਨੇ ਫੇਰ ਪਰਮੇਸ਼ਵਰ ਤੋਂ ਪੁੱਛਿਆ ਅਤੇ ਪਰਮੇਸ਼ਵਰ ਨੇ ਉਸ ਨੂੰ ਉੱਤਰ ਦਿੱਤਾ, “ਉਨ੍ਹਾਂ ਦੇ ਪਿੱਛੇ ਨਾ ਕਰ, ਸਗੋਂ ਉਨ੍ਹਾਂ ਦੇ ਦੁਆਲੇ ਚੱਕਰ ਲਗਾਓ ਅਤੇ ਤੂਤ ਦੇ ਰੁੱਖਾਂ ਦੇ ਸਾਹਮਣੇ ਹੋ ਕੇ ਉਨ੍ਹਾਂ ਉੱਤੇ ਹਮਲਾ ਕਰੋ।