4ਇਹ ਉਸਦੇ ਬੱਚਿਆਂ ਦੇ ਨਾਮ ਹਨ ਜਿਹੜੇ ਉੱਥੇ ਜੰਮੇ ਸਨ: ਸ਼ਮੂਆਹ, ਸ਼ੋਬਾਬ, ਨਾਥਾਨ, ਸ਼ਲੋਮੋਨ,
5ਯਿਬਹਾਰ, ਅਲੀਸ਼ੂਆ, ਏਲਪੇਲਟ,
6ਨੋਗਾਹ, ਨੇਫੇਗ, ਯਾਫ਼ੀਆ,
7ਅਲੀਸ਼ਾਮਾ, ਬੇਲੀਆਦਾ ਅਤੇ ਅਲੀਫ਼ਲੇਟ।
8ਜਦੋਂ ਫ਼ਲਿਸਤੀਆਂ ਨੇ ਸੁਣਿਆ ਕਿ ਦਾਵੀਦ ਨੂੰ ਸਾਰੇ ਇਸਰਾਏਲ ਦਾ ਰਾਜਾ ਅਭਿਸ਼ੇਕ ਕੀਤਾ ਗਿਆ ਹੈ, ਤਾਂ ਉਹ ਉਸ ਨੂੰ ਲੱਭਣ ਲਈ ਪੂਰੇ ਜ਼ੋਰ ਨਾਲ ਚੜ੍ਹੇ, ਪਰ ਦਾਵੀਦ ਨੇ ਇਹ ਸੁਣਿਆ ਅਤੇ ਉਹਨਾਂ ਨੂੰ ਮਿਲਣ ਲਈ ਬਾਹਰ ਗਿਆ।