17ਇਸ ਲਈ ਲੇਵੀਆਂ ਨੇ ਯੋਏਲ ਦੇ ਪੁੱਤਰ ਹੇਮਾਨ ਨੂੰ ਨਿਯੁਕਤ ਕੀਤਾ। ਉਸਦੇ ਰਿਸ਼ਤੇਦਾਰਾਂ ਵਿੱਚੋਂ, ਬਰਕਯਾਹ ਦਾ ਪੁੱਤਰ ਆਸਾਫ਼ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਵਿੱਚੋਂ ਮੇਰਾਰੀ, ਕੁਸ਼ਯਾਹ ਦਾ ਪੁੱਤਰ ਏਥਾਨ।
18ਅਤੇ ਉਹਨਾਂ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਸਨ: ਜ਼ਕਰਯਾਹ, ਅਜ਼ੀਏਲ, ਸ਼ਮੀਰਾਮੋਥ, ਯਹੀਏਲ, ਉਨੀ, ਅਲੀਆਬ, ਬਨਾਯਾਹ, ਮਾਸੇਯਾਹ, ਮੱਤੀਥਯਾਹ, ਅਲੀਫ਼ਲੇਹੂ, ਮਿਕਨਯਾਹ, ਓਬੇਦ-ਅਦੋਮ ਅਤੇ ਯਈਏਲ, ਦਰਬਾਨ।
19ਸੰਗੀਤਕਾਰ ਹੇਮਾਨ, ਆਸਾਫ਼ ਅਤੇ ਏਥਾਨ ਨੇ ਪਿੱਤਲ ਦੀਆਂ ਝਾਂਜਾਂ ਵਜਾਉਣੀਆਂ ਸਨ।
20ਜ਼ਕਰਯਾਹ, ਯਅਜ਼ੀਏਲ, ਸ਼ਮੀਰਾਮੋਥ, ਯਹੀਏਲ, ਉਨੀ, ਅਲੀਆਬ, ਮਾਸੇਯਾਹ ਅਤੇ ਬਨਾਯਾਹ ਨੇ ਅਲਾਮੋਥ,
21ਅਤੇ ਮੱਤੀਥਯਾਹ, ਅਲੀਫ਼ਲੇਹੂ, ਮਿਕਨਯਾਹ, ਓਬੇਦ-ਅਦੋਮ, ਯਈਏਲ ਅਤੇ ਅਜ਼ਜ਼ਯਾਹ ਨੇ ਰਬਾਬ ਵਜਾਉਣੀ ਸੀ, ਸ਼ਮੀਨੀਥ ਦੇ ਅਨੁਸਾਰ ਨਿਰਦੇਸ਼ਨ ਕਰਨਾ ਸੀ। ਇਹ ਉਸਦੀ ਜ਼ਿੰਮੇਵਾਰੀ ਸੀ ਕਿਉਂਕਿ ਉਹ ਇਸ ਵਿੱਚ ਹੁਨਰਮੰਦ ਸੀ।