1 ਇਤਿਹਾਸ 15

ਸੋ ਸਾਰੇ ਇਸਰਾਏਲੀ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਜੈਕਾਰਿਆਂ ਨਾਲ, ਭੇਡੂਆਂ ਦੇ ਸਿੰਗਾਂ ਅਤੇ ਤੁਰ੍ਹੀਆਂ ਅਤੇ ਝਾਂਜਾਂ ਦੇ ਵਜਾਉਣ ਅਤੇ ਰਬਾਬ ਵਜਾਉਂਦੇ ਹੋਏ ਲਿਆਏ।

1 Chronicles 15:28 (UKJV) Thus all Israel brought up the ark of the covenant of the LORD with shouting, and with sound of the cornet, and with trumpets, and with cymbals, making a noise with psalteries and harps.

26ਕਿਉਂਕਿ ਪਰਮੇਸ਼ਵਰ ਨੇ ਲੇਵੀਆਂ ਦੀ ਮਦਦ ਕੀਤੀ ਸੀ ਜੋ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਚੁੱਕ ਰਹੇ ਸਨ, ਸੱਤ ਬਲਦ ਅਤੇ ਸੱਤ ਭੇਡੂ ਚੜ੍ਹਾਏ ਗਏ ਸਨ।

27ਦਾਵੀਦ, ਸਾਰੇ ਲੇਵੀ ਜਿਹੜੇ ਸੰਦੂਕ ਨੂੰ ਚੁੱਕੀ ਲਈ ਜਾਂਦੇ ਸਨ, ਗਵੱਯਾ ਅਤੇ ਗਵੱਈਯਾਂ ਦੇ ਨਾਲ ਕਨਨਯਾਹ ਜਿਹੜਾ ਗਾਉਣ ਵਾਲਿਆਂ ਦਾ ਆਗੂ ਸੀ, ਸਭ ਨੇ ਕਤਾਨ ਦੇ ਚੋਲੇ ਪਹਿਨੇ ਹੋਏ ਸਨ, ਅਤੇ ਦਾਵੀਦ ਨੇ ਕਤਾਨ ਦਾ ਏਫ਼ੋਦ ਪਹਿਨਿਆ ਹੋਇਆ ਸੀ।

28ਸੋ ਸਾਰੇ ਇਸਰਾਏਲੀ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਜੈਕਾਰਿਆਂ ਨਾਲ, ਭੇਡੂਆਂ ਦੇ ਸਿੰਗਾਂ ਅਤੇ ਤੁਰ੍ਹੀਆਂ ਅਤੇ ਝਾਂਜਾਂ ਦੇ ਵਜਾਉਣ ਅਤੇ ਰਬਾਬ ਵਜਾਉਂਦੇ ਹੋਏ ਲਿਆਏ।

29ਜਦੋਂ ਯਾਹਵੇਹ ਦੇ ਨੇਮ ਦਾ ਸੰਦੂਕ ਦਾਵੀਦ ਦੇ ਸ਼ਹਿਰ ਵਿੱਚ ਦਾਖਲ ਹੋਇਆ, ਤਾਂ ਸ਼ਾਊਲ ਦੀ ਧੀ ਮੀਕਲ ਨੇ ਇੱਕ ਖਿੜਕੀ ਵਿੱਚੋਂ ਦੇਖਿਆ ਅਤੇ ਜਦੋਂ ਉਸਨੇ ਰਾਜਾ ਦਾਵੀਦ ਨੂੰ ਨੱਚਦੇ ਅਤੇ ਜਸ਼ਨ ਮਨਾਉਂਦੇ ਦੇਖਿਆ, ਤਾਂ ਉਸਨੇ ਆਪਣੇ ਦਿਲ ਵਿੱਚ ਉਸਨੂੰ ਤੁੱਛ ਜਾਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.