16ਉਹ ਨੇਮ ਜੋ ਉਸ ਨੇ ਅਬਰਾਹਾਮ ਨਾਲ ਬੰਨ੍ਹਿਆ ਸੀ, ਉਹ ਸਹੁੰ ਜਿਹੜੀ ਉਸ ਨੇ ਇਸਹਾਕ ਨਾਲ ਖਾਧੀ ਸੀ।
17ਉਸਨੇ ਯਾਕੋਬ ਲਈ ਇੱਕ ਬਿਧੀ ਕਰਕੇ, ਅਤੇ ਇਸਰਾਏਲ ਲਈ ਅਨੰਤ ਨੇਮ ਕਰਕੇ ਉਸਨੂੰ ਸਥਿਰ ਕੀਤਾ:
18“ਮੈਂ ਤੁਹਾਨੂੰ ਕਨਾਨ ਦੀ ਧਰਤੀ ਦਿਆਂਗਾ, ਜਿਸ ਨੂੰ ਤੁਸੀਂ ਵਿਰਾਸਤ ਵਜੋਂ ਪ੍ਰਪਾਤ ਕਰੋਗੇ।”
19ਜਦੋਂ ਉਹ ਗਿਣਤੀ ਵਿੱਚ ਥੋੜ੍ਹੇ ਸਨ, ਸਗੋਂ ਬਹੁਤ ਹੀ ਥੋੜੇ ਅਤੇ ਉਸ ਵਿੱਚ ਪਰਦੇਸੀ ਵੀ ਸੀ,
20ਉਹ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ, ਇੱਕ ਰਾਜ ਤੋਂ ਦੂਜੇ ਰਾਜ ਵਿੱਚ ਭਟਕਦੇ ਰਹੇ।