1 ਇਤਿਹਾਸ 16

ਯਾਹਵੇਹ ਲਈ ਗਾਓ, ਸਾਰੀ ਧਰਤੀ ਹਰ ਦਿਨ ਉਸ ਦੀ ਮੁਕਤੀ ਦਾ ਪ੍ਰਚਾਰ ਕਰੋ।

1 Chronicles 16:23 (UKJV) Sing unto the LORD, all the earth; show forth from day to day his salvation.

21ਉਸ ਨੇ ਕਿਸੇ ਵੀ ਕੌਮ ਨੂੰ ਉਹਨਾਂ ਉੱਤੇ ਜ਼ੁਲਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ, ਉਹਨਾਂ ਦੇ ਲਈ ਪਰਮੇਸ਼ਵਰ ਨੇ ਰਾਜਿਆਂ ਨੂੰ ਝਿੜਕਿਆ:

22“ਮੇਰੇ ਮਸਹ ਕੀਤੇ ਹੋਏ ਲੋਕਾਂ ਨੂੰ ਨਾ ਛੂਹੋ, ਮੇਰੇ ਨਬੀਆਂ ਨੂੰ ਕੋਈ ਨੁਕਸਾਨ ਨਾ ਪਹੁੰਚਾਓ।”

23ਯਾਹਵੇਹ ਲਈ ਗਾਓ, ਸਾਰੀ ਧਰਤੀ ਹਰ ਦਿਨ ਉਸ ਦੀ ਮੁਕਤੀ ਦਾ ਪ੍ਰਚਾਰ ਕਰੋ।

24ਕੌਮਾਂ ਵਿੱਚ ਉਸ ਦੀ ਮਹਿਮਾ, ਅਤੇ ਸਾਰੀਆਂ ਕੌਮਾਂ ਵਿੱਚ ਉਸ ਦੇ ਅਚਰਜ ਕੰਮਾਂ ਦਾ ਪਰਚਾਰ ਕਰੋ।

25ਕਿਉਂਕਿ ਯਾਹਵੇਹ ਮਹਾਨ ਅਤੇ ਉਸਤਤ ਦੇ ਯੋਗ ਹੈ, ਉਹ ਸਾਰੇ ਦੇਵਤਿਆਂ ਨਾਲੋਂ ਭੈਅਦਾਇਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.