36ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਹੋਵੇ, ਆਦ ਤੋਂ ਅੰਤ ਤੱਕ ਮੁਬਾਰਕ ਹੋਵੇ। ਤਦ ਸਾਰੇ ਲੋਕਾਂ ਨੇ ਕਿਹਾ, “ਆਮੀਨ” ਅਤੇ “ਯਾਹਵੇਹ ਦੀ ਉਸਤਤ ਹੋਵੇ।”
37ਦਾਵੀਦ ਨੇ ਆਸਾਫ਼ ਅਤੇ ਉਸਦੇ ਸਾਥੀਆਂ ਨੂੰ ਯਾਹਵੇਹ ਦੇ ਨੇਮ ਦੇ ਸੰਦੂਕ ਦੇ ਅੱਗੇ ਛੱਡ ਦਿੱਤਾ ਤਾਂ ਜੋ ਉੱਥੇ ਹਰ ਰੋਜ਼ ਦੀਆਂ ਲੋੜਾਂ ਅਨੁਸਾਰ ਨਿਯਮਿਤ ਤੌਰ ਉੱਤੇ ਸੇਵਾ ਕੀਤੀ ਜਾ ਸਕੇ।
38ਉਸ ਨੇ ਓਬੇਦ-ਅਦੋਮ ਅਤੇ ਆਪਣੇ ਅਠਾਹਟ ਸਾਥੀਆਂ ਨੂੰ ਵੀ ਉਹਨਾਂ ਦੇ ਨਾਲ ਸੇਵਾ ਕਰਨ ਲਈ ਛੱਡ ਦਿੱਤਾ। ਯਦੂਥੂਨ ਦਾ ਪੁੱਤਰ ਓਬੇਦ-ਅਦੋਮ ਅਤੇ ਹੋਸਾਹ ਵੀ ਦਰਬਾਨ ਸਨ।
39ਨਾਲੇ ਸਾਦੋਕ ਜਾਜਕ ਤੇ ਉਹ ਦੇ ਭਰਾਵਾਂ ਜਾਜਕਾਂ ਨੂੰ ਕਿ ਉਹ ਯਾਹਵੇਹ ਦੇ ਡੇਰੇ ਦੇ ਸਾਹਮਣੇ ਜਿਹੜਾ ਗਿਬਓਨ ਦੇ ਉੱਚੇ ਥਾਂ ਉੱਤੇ ਸੀ
40ਯਾਹਵੇਹ ਦੀ ਬਿਵਸਥਾ ਦੀਆਂ ਸਾਰੀਆਂ ਲਿਖੀਆਂ ਹੋਈਆਂ ਗੱਲਾਂ ਦੇ ਅਨੁਸਾਰ ਜਿਨ੍ਹਾਂ ਦਾ ਉਸ ਨੇ ਇਸਰਾਏਲ ਨੂੰ ਹੁਕਮ ਦਿੱਤਾ ਸੀ ਰੋਜ਼ ਸਵੇਰ ਅਤੇ ਸ਼ਾਮ ਨੂੰ ਹੋਮ ਬਲੀ ਦੀ ਜਗਵੇਦੀ ਉੱਤੇ ਯਾਹਵੇਹ ਦੇ ਲਈ ਹੋਮ ਦੀਆਂ ਬਲੀਆਂ ਚੜ੍ਹਾਉਣ।