40ਯਾਹਵੇਹ ਦੀ ਬਿਵਸਥਾ ਦੀਆਂ ਸਾਰੀਆਂ ਲਿਖੀਆਂ ਹੋਈਆਂ ਗੱਲਾਂ ਦੇ ਅਨੁਸਾਰ ਜਿਨ੍ਹਾਂ ਦਾ ਉਸ ਨੇ ਇਸਰਾਏਲ ਨੂੰ ਹੁਕਮ ਦਿੱਤਾ ਸੀ ਰੋਜ਼ ਸਵੇਰ ਅਤੇ ਸ਼ਾਮ ਨੂੰ ਹੋਮ ਬਲੀ ਦੀ ਜਗਵੇਦੀ ਉੱਤੇ ਯਾਹਵੇਹ ਦੇ ਲਈ ਹੋਮ ਦੀਆਂ ਬਲੀਆਂ ਚੜ੍ਹਾਉਣ।
41ਉਹਨਾਂ ਦੇ ਨਾਲ ਹੇਮਾਨ ਅਤੇ ਯਦੂਥੂਨ ਅਤੇ ਬਾਕੀ ਦੇ ਚੁਣੇ ਹੋਏ ਅਤੇ ਨਾਮ ਦੁਆਰਾ ਚੁਣੇ ਗਏ ਯਾਹਵੇਹ ਦਾ ਧੰਨਵਾਦ ਕਰਨ ਲਈ ਸਨ, “ਕਿਉਂ ਜੋ ਉਹ ਦਾ ਪਿਆਰ ਸਦਾ ਕਾਇਮ ਰਹੇਗਾ।”
42ਹੇਮਾਨ ਅਤੇ ਯਦੂਥੂਨ ਤੂਰ੍ਹੀਆਂ ਅਤੇ ਝਾਂਜਾਂ ਦੇ ਵਜਾਉਣ ਅਤੇ ਪਵਿੱਤਰ ਗੀਤ ਦੇ ਹੋਰ ਸਾਜ਼ ਵਜਾਉਣ ਲਈ ਜ਼ਿੰਮੇਵਾਰ ਸਨ। ਯਦੂਥੂਨ ਦੇ ਪੁੱਤਰ ਫਾਟਕ ਉੱਤੇ ਠਹਿਰੇ ਹੋਏ ਸਨ।
43ਤਦ ਸਾਰੇ ਲੋਕ ਆਪੋ-ਆਪਣੇ ਘਰ ਨੂੰ ਚਲੇ ਗਏ ਅਤੇ ਦਾਵੀਦ ਆਪਣੇ ਘਰ ਨੂੰ ਅਸੀਸ ਦੇਣ ਲਈ ਮੁੜਿਆ।