12ਜ਼ੇਰੂਇਯਾਹ ਦੇ ਪੁੱਤਰ ਅਬੀਸ਼ਾਈ ਨੇ ਲੂਣ ਦੀ ਘਾਟੀ ਵਿੱਚ ਅਠਾਰਾਂ ਹਜ਼ਾਰ ਅਦੋਮੀਆਂ ਨੂੰ ਮਾਰਿਆ।
13ਉਸ ਨੇ ਅਦੋਮ ਵਿੱਚ ਚੌਕੀ ਬਣਾ ਲਈ ਅਤੇ ਸਾਰੇ ਅਦੋਮੀ ਦਾਵੀਦ ਦੇ ਅਧੀਨ ਹੋ ਗਏ। ਯਾਹਵੇਹ ਨੇ ਦਾਵੀਦ ਨੂੰ ਜਿੱਥੇ ਵੀ ਉਹ ਗਿਆ ਜਿੱਤ ਦਿੱਤੀ।
14ਦਾਵੀਦ ਨੇ ਸਾਰੇ ਇਸਰਾਏਲ ਉੱਤੇ ਰਾਜ ਕੀਤਾ ਅਤੇ ਆਪਣੇ ਸਾਰੇ ਲੋਕਾਂ ਨਾਲ ਧਰਮ ਅਤੇ ਨਿਆਂ ਦੇ ਕੰਮ ਕਰਦਾ ਸੀ।
15ਜ਼ੇਰੂਇਯਾਹ ਦਾ ਪੁੱਤਰ ਯੋਆਬ ਸੈਨਾਪਤੀ ਸੀ ਅਤੇ ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਤ ਇਤਿਹਾਸ ਦਾ ਲਿਖਾਰੀ ਸੀ।
16ਅਹੀਟੂਬ ਦਾ ਪੁੱਤਰ ਸਾਦੋਕ ਅਤੇ ਅਬੀਯਾਥਰ ਦਾ ਪੁੱਤਰ ਅਹੀਮੇਲੇਕ ਜਾਜਕ ਸਨ। ਸ਼ਾਵਸ਼ਾ ਮੁਨਸ਼ੀ ਸੀ;