3ਉਹ ਸ਼ਹਿਰ ਦੇ ਵਸਨੀਕ ਵੀ ਆਪਣੇ ਨਾਲ ਲੈ ਗਿਆ, ਜਿਨ੍ਹਾਂ ਨੂੰ ਉਨ੍ਹਾਂ ਨੇ ਮਜ਼ਦੂਰ ਬਣਾ ਲਿਆ ਅਤੇ ਉਨ੍ਹਾਂ ਨੂੰ ਆਰੀਆਂ, ਲੋਹੇ ਦੇ ਹੱਲਾਂ ਅਤੇ ਕੁਹਾੜੀਆਂ ਆਦਿ ਦੇ ਕੰਮ ਵਿੱਚ ਲਾਇਆ, ਦਾਵੀਦ ਨੇ ਅੰਮੋਨੀਆਂ ਦੇ ਸਾਰੇ ਨਗਰਾਂ ਨਾਲ ਇਸੇ ਤਰ੍ਹਾਂ ਕੀਤਾ, ਫਿਰ ਦਾਵੀਦ ਅਤੇ ਉਸ ਦੇ ਸਾਰੇ ਲੋਕ ਯੇਰੂਸ਼ਲੇਮ ਨੂੰ ਵਾਪਸ ਆ ਗਏ।
4ਕੁਝ ਸਮੇਂ ਦੇ ਬਾਅਦ ਗੇਜ਼ੇਰ ਵਿੱਚ ਫ਼ਲਿਸਤੀਆਂ ਨਾਲ ਯੁੱਧ ਹੋਇਆ। ਉਸ ਸਮੇਂ ਹੁਸ਼ਾਥੀ ਸਿਬਕੀ ਨੇ ਸਿੱਪਈ ਨੂੰ ਮਾਰ ਦਿੱਤਾ, ਜੋ ਰਫ਼ਾਈਤਾਂ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਸੀ, ਅਤੇ ਫ਼ਲਿਸਤੀਆਂ ਨੂੰ ਆਪਣੇ ਅਧੀਨ ਕਰ ਲਿਆ ਗਿਆ।
5ਇੱਕ ਵਾਰ ਫਿਰ ਫ਼ਲਿਸਤੀਆਂ ਨਾਲ ਲੜਾਈ ਹੋਈ, ਤਦ ਜੈਰ ਦੇ ਪੁੱਤਰ ਅਲਹਾਨਾਨ ਨੇ ਗਿੱਤੀ ਗੋਲਿਅਥ ਦੇ ਭਰਾਂ ਲਹਮੀ ਨੂੰ ਮਾਰ ਸੁੱਟਿਆ, ਜਿਸ ਦੇ ਨੇਜੇ ਦਾ ਡੰਡਾ ਜੁਲਾਹੇ ਦੇ ਸ਼ਤੀਰ ਵਰਗਾ ਸੀ।
6ਉਸ ਤੋਂ ਬਾਅਦ ਇੱਕ ਵਾਰ ਫਿਰ ਗਾਥ ਵਿੱਚ ਲੜਾਈ ਹੋਈ। ਇੱਕ ਬਹੁਤ ਵੱਡੇ ਕੱਦ ਦਾ ਆਦਮੀ ਸੀ, ਜਿਸ ਦੇ ਹੱਥਾਂ ਅਤੇ ਪੈਰਾਂ ਦੀਆਂ ਛੇ-ਛੇ ਉਂਗਲਾਂ ਸਨ ਅਰਥਾਤ ਚੌਵੀ ਉਂਗਲੀਆਂ ਸਨ। ਉਹ ਦੈਂਤ ਦੇ ਵੰਸ਼ ਵਿੱਚੋਂ ਸੀ।
7ਜਦੋਂ ਉਸਨੇ ਇਸਰਾਏਲ ਨੂੰ ਲਲਕਾਰਨਾ ਸ਼ੁਰੂ ਕੀਤਾ, ਤਾਂ ਦਾਵੀਦ ਦੇ ਭਰਾ ਸ਼ਿਮਆ ਦੇ ਪੁੱਤਰ ਯੋਨਾਥਾਨ ਨੇ ਉਸਨੂੰ ਜਾਨੋਂ ਮਾਰ ਦਿੱਤਾ।