1 ਇਤਿਹਾਸ 21

ਯੋਆਬ ਨੇ ਦਾਵੀਦ ਨੂੰ ਲੜਨ ਵਾਲੇ ਆਦਮੀਆਂ ਦੀ ਗਿਣਤੀ ਦੱਸੀ ਕਿ ਸਾਰੇ ਇਸਰਾਏਲ ਵਿੱਚ ਤਲਵਾਰ ਚਲਾਉਣ ਵਾਲੇ ਗਿਆਰ੍ਹਾਂ ਲੱਖ ਆਦਮੀ ਸਨ, ਯਹੂਦਾਹ ਵਿੱਚ ਚਾਰ ਲੱਖ ਸੱਤਰ ਹਜ਼ਾਰ ਸਨ।

1 Chronicles 21:5 (UKJV) And Joab gave the sum of the number of the people unto David. And all they of Israel were a thousand thousand and an hundred thousand men that drew sword: and Judah was four hundred threescore and ten thousand men that drew sword.

3ਪਰ ਯੋਆਬ ਨੇ ਉੱਤਰ ਦਿੱਤਾ, “ਯਾਹਵੇਹ ਆਪਣੀਆਂ ਫ਼ੌਜਾਂ ਨੂੰ ਸੌ ਗੁਣਾ ਵਧਾਵੇ, ਪਰ ਹੇ ਮੇਰੇ ਸੁਆਮੀ ਪਾਤਸ਼ਾਹ, ਕੀ ਉਹ ਸਾਰੇ ਮੇਰੇ ਸੁਆਮੀ ਦੀ ਪਰਜਾ ਦੇ ਦਾਸ ਨਹੀਂ ਹਨ? ਮੇਰਾ ਮਹਾਰਾਜ ਰਾਜਾ ਅਜਿਹਾ ਕਿਉਂ ਕਰਨਾ ਚਾਹੁੰਦਾ ਹੈ? ਉਹ ਇਸਰਾਏਲ ਉੱਤੇ ਦੋਸ਼ ਕਿਉਂ ਲਿਆਵੇ?”

4ਪਰ ਰਾਜੇ ਦੇ ਬਚਨ ਨੇ ਯੋਆਬ ਨੂੰ ਰੱਦ ਕਰ ਦਿੱਤਾ। ਇਸ ਲਈ ਯੋਆਬ ਚਲਾ ਗਿਆ ਅਤੇ ਇਸਰਾਏਲ ਦੇ ਸਾਰੇ ਪਾਸੇ ਗਿਆ ਅਤੇ ਯੇਰੂਸ਼ਲੇਮ ਨੂੰ ਵਾਪਸ ਆਇਆ।

5ਯੋਆਬ ਨੇ ਦਾਵੀਦ ਨੂੰ ਲੜਨ ਵਾਲੇ ਆਦਮੀਆਂ ਦੀ ਗਿਣਤੀ ਦੱਸੀ ਕਿ ਸਾਰੇ ਇਸਰਾਏਲ ਵਿੱਚ ਤਲਵਾਰ ਚਲਾਉਣ ਵਾਲੇ ਗਿਆਰ੍ਹਾਂ ਲੱਖ ਆਦਮੀ ਸਨ, ਯਹੂਦਾਹ ਵਿੱਚ ਚਾਰ ਲੱਖ ਸੱਤਰ ਹਜ਼ਾਰ ਸਨ।

6ਪਰ ਉਸ ਨੇ ਇਨ੍ਹਾਂ ਦੇ ਵਿੱਚ ਲੇਵੀ ਅਤੇ ਬਿਨਯਾਮੀਨ ਦੇ ਲੋਕਾਂ ਦੀ ਗਿਣਤੀ ਨਾ ਕੀਤੀ ਕਿਉਂ ਜੋ ਯੋਆਬ ਨੂੰ ਪਾਤਸ਼ਾਹ ਦੀ ਆਗਿਆ ਅੱਤ ਘਿਣਾਉਣੀ ਲੱਗੀ।

7ਇਹ ਹੁਕਮ ਵੀ ਪਰਮੇਸ਼ਵਰ ਦੀ ਨਿਗਾਹ ਵਿੱਚ ਬੁਰਾ ਸੀ, ਇਸ ਲਈ ਉਸ ਨੇ ਇਸਰਾਏਲ ਨੂੰ ਸਜ਼ਾ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.