1 ਰਾਜਿਆਂ 14

ਸਾਰਾ ਇਸਰਾਏਲ ਉਹ ਦੇ ਲਈ ਸੋਗ ਕਰੇਗਾ ਅਤੇ ਉਸ ਨੂੰ ਦਫ਼ਨਾਉਣਗੇ। ਸਿਰਫ ਉਹੀ ਯਾਰਾਬੁਆਮ ਦਾ ਹੈ ਜਿਸ ਨੂੰ ਦਫ਼ਨਾਇਆ ਜਾਵੇਗਾ ਕਿਉਂਕਿ ਯਾਰਾਬੁਆਮ ਦੇ ਘਰਾਣੇ ਵਿੱਚ ਸਿਰਫ ਉਹੀ ਵਿਅਕਤੀ ਹੈ ਜਿਸ ਵਿੱਚ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਨੇ ਕੁਝ ਵੀ ਚੰਗਾ ਪਾਇਆ ਹੈ।

1 Kings 14:13 (UKJV) And all Israel shall mourn for him, and bury him: for he only of Jeroboam shall come to the grave, because in him there is found some good thing toward the LORD God of Israel in the house of Jeroboam.

11ਯਾਰਾਬੁਆਮ ਦੇ ਘਰ ਦੇ ਮੈਂਬਰ ਜਿਹੜੇ ਸ਼ਹਿਰ ਵਿੱਚ ਮਰਨਗੇ ਉਹਨਾਂ ਨੂੰ ਕੁੱਤੇ ਖਾ ਜਾਣਗੇ ਅਤੇ ਜਿਹੜੇ ਦੇਸ ਵਿੱਚ ਮਰਨਗੇ ਉਹਨਾਂ ਨੂੰ ਪੰਛੀ ਖਾਣਗੇ, ਕਿਉਂ ਜੋ ਯਾਹਵੇਹ ਇਸ ਤਰ੍ਹਾਂ ਬੋਲਿਆ ਹੈ।’

12“ਜਿੱਥੋਂ ਤੱਕ ਤੁਹਾਡੀ ਗੱਲ ਹੈ, ਘਰ ਵਾਪਸ ਜਾ। ਤੇਰੇ ਸ਼ਹਿਰ ਵਿੱਚ ਪੈਰ ਰੱਖਦਿਆਂ ਸਾਰ ਹੀ ਮੁੰਡਾ ਮਰ ਜਾਵੇਗਾ।

13ਸਾਰਾ ਇਸਰਾਏਲ ਉਹ ਦੇ ਲਈ ਸੋਗ ਕਰੇਗਾ ਅਤੇ ਉਸ ਨੂੰ ਦਫ਼ਨਾਉਣਗੇ। ਸਿਰਫ ਉਹੀ ਯਾਰਾਬੁਆਮ ਦਾ ਹੈ ਜਿਸ ਨੂੰ ਦਫ਼ਨਾਇਆ ਜਾਵੇਗਾ ਕਿਉਂਕਿ ਯਾਰਾਬੁਆਮ ਦੇ ਘਰਾਣੇ ਵਿੱਚ ਸਿਰਫ ਉਹੀ ਵਿਅਕਤੀ ਹੈ ਜਿਸ ਵਿੱਚ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਨੇ ਕੁਝ ਵੀ ਚੰਗਾ ਪਾਇਆ ਹੈ।

14“ਯਾਹਵੇਹ ਆਪਣੇ ਲਈ ਇਸਰਾਏਲ ਉੱਤੇ ਇੱਕ ਰਾਜਾ ਖੜ੍ਹਾ ਕਰੇਗਾ ਜੋ ਯਾਰਾਬੁਆਮ ਦੇ ਪਰਿਵਾਰ ਨੂੰ ਖ਼ਤਮ ਕਰ ਦੇਵੇਗਾ। ਹੁਣ ਵੀ ਇਹ ਵਾਪਰਨਾ ਸ਼ੁਰੂ ਹੋ ਗਿਆ ਹੈ।

15ਅਤੇ ਯਾਹਵੇਹ ਇਸਰਾਏਲ ਨੂੰ ਅਜਿਹਾ ਮਾਰ ਦੇਵੇਗਾ ਕਿ ਉਹ ਪਾਣੀ ਵਿੱਚ ਹਿੱਲਦੇ ਹੋਏ ਕਾਨੇ ਵਾਂਗ ਹੋਵੇਗਾ। ਉਹ ਇਸਰਾਏਲ ਨੂੰ ਇਸ ਚੰਗੀ ਧਰਤੀ ਤੋਂ ਉਖਾੜ ਸੁੱਟੇਗਾ ਜਿਹੜੀ ਉਸ ਨੇ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ ਸੀ ਅਤੇ ਉਹਨਾਂ ਨੂੰ ਫ਼ਰਾਤ ਦਰਿਆ ਦੇ ਪਾਰ ਖਿੰਡਾ ਦੇਵੇਗਾ ਕਿਉਂ ਜੋ ਉਹਨਾਂ ਨੇ ਅਸ਼ੇਰਾਹ ਦੇ ਥੰਮ ਬਣਾ ਕੇ ਯਾਹਵੇਹ ਦਾ ਕ੍ਰੋਧ ਭੜਕਾਇਆ ਸੀ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.