ਬਿਵਸਥਾ 1

ਤਦ ਜਿਵੇਂ ਯਾਹਵੇਹ ਸਾਡੇ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ ਸੀ ਅਸੀਂ ਹੋਰੇਬ ਤੋਂ ਕੂਚ ਕਰ ਕੇ ਅਮੋਰੀਆਂ ਦੇ ਪਹਾੜੀ ਦੇਸ਼ ਵਿੱਚ ਉਸ ਵਿਸ਼ਾਲ ਅਤੇ ਭਿਆਨਕ ਉਜਾੜ ਵਿੱਚੋਂ ਲੰਘੇ ਜੋ ਤੁਸੀਂ ਵੇਖਿਆ ਹੈ, ਅਤੇ ਇਸ ਤਰ੍ਹਾਂ ਅਸੀਂ ਕਾਦੇਸ਼ ਬਰਨੇਆ ਪਹੁੰਚ ਗਏ।

Deuteronomy 1:19 (UKJV) And when we departed from Horeb, we went through all that great and terrible wilderness, which all of you saw by the way of the mountain of the Amorites, as the LORD our God commanded us; and we came to Kadeshbarnea.

17ਨਿਆਂ ਕਰਨ ਵਿੱਚ ਪੱਖਪਾਤ ਨਾ ਕਰੋ ਕਿਉਂ ਜੋ ਛੋਟੇ ਅਤੇ ਵੱਡੇ ਦੋਨੋ ਦੀ ਗੱਲ ਸਮਾਨ ਸੁਣੋ, ਤੁਸੀਂ ਕਿਸੇ ਤੋਂ ਨਾ ਡਰੋ ਕਿਉਂਕਿ ਨਿਆਂ ਪਰਮੇਸ਼ਵਰ ਦਾ ਹੈ। ਮੇਰੇ ਕੋਲ ਉਹ ਮੁਕੱਦਮਾ ਲਿਆਓ ਜੋ ਤੁਹਾਡੇ ਲਈ ਬਹੁਤ ਔਖਾ ਹੈ, ਅਤੇ ਮੈਂ ਇਸਨੂੰ ਸੁਣਾਂਗਾ।”

18ਅਤੇ ਉਸ ਸਮੇਂ ਮੈਂ ਤੁਹਾਨੂੰ ਉਹ ਸਭ ਕੁਝ ਦੱਸ ਦਿੱਤਾ ਸੀ ਜੋ ਤੁਸੀਂ ਕਰਨਾ ਸੀ।

19ਤਦ ਜਿਵੇਂ ਯਾਹਵੇਹ ਸਾਡੇ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ ਸੀ ਅਸੀਂ ਹੋਰੇਬ ਤੋਂ ਕੂਚ ਕਰ ਕੇ ਅਮੋਰੀਆਂ ਦੇ ਪਹਾੜੀ ਦੇਸ਼ ਵਿੱਚ ਉਸ ਵਿਸ਼ਾਲ ਅਤੇ ਭਿਆਨਕ ਉਜਾੜ ਵਿੱਚੋਂ ਲੰਘੇ ਜੋ ਤੁਸੀਂ ਵੇਖਿਆ ਹੈ, ਅਤੇ ਇਸ ਤਰ੍ਹਾਂ ਅਸੀਂ ਕਾਦੇਸ਼ ਬਰਨੇਆ ਪਹੁੰਚ ਗਏ।

20ਫ਼ੇਰ ਮੈਂ ਤੁਹਾਨੂੰ ਆਖਿਆ, “ਤੁਸੀਂ ਅਮੋਰੀਆਂ ਦੇ ਪਹਾੜੀ ਦੇਸ਼ ਵਿੱਚ ਪਹੁੰਚ ਗਏ ਹੋ, ਜਿਹੜਾ ਯਾਹਵੇਹ ਸਾਡਾ ਪਰਮੇਸ਼ਵਰ ਸਾਨੂੰ ਦੇ ਰਿਹਾ ਹੈ।

21ਵੇਖੋ, ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਧਰਤੀ ਦਿੱਤੀ ਹੈ। ਉੱਪਰ ਜਾਓ ਅਤੇ ਇਸ ਉੱਤੇ ਕਬਜ਼ਾ ਕਰੋ ਜਿਵੇਂ ਕਿ ਤੁਹਾਡੇ ਪੁਰਖਿਆਂ ਦੇ ਪਰਮੇਸ਼ਵਰ ਨੇ ਤੁਹਾਨੂੰ ਕਿਹਾ ਹੈ। ਨਾ ਡਰੋ, ਨਾ ਘਬਰਾਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.