ਬਿਵਸਥਾ 33

ਨਫ਼ਤਾਲੀ ਬਾਰੇ ਉਸਨੇ ਕਿਹਾ, “ਨਫ਼ਤਾਲੀ ਯਾਹਵੇਹ ਦੀ ਮਿਹਰ ਨਾਲ ਤ੍ਰਿਪਤ ਹੈ ਅਤੇ ਉਸਦੀ ਅਸੀਸ ਨਾਲ ਭਰਪੂਰ ਹੈ, ਉਹ ਦੱਖਣ ਵੱਲ ਝੀਲ ਤੱਕ ਦਾ ਵਾਰਸ ਹੋਵੇਗਾ।”

Deuteronomy 33:23 (UKJV) And of Naphtali he said, O Naphtali, satisfied with favour, and full with the blessing of the LORD: possess you the west and the south.

21ਉਸਨੇ ਆਪਣੇ ਲਈ ਸਭ ਤੋਂ ਵਧੀਆ ਜ਼ਮੀਨ ਚੁਣੀ, ਆਗੂ ਦਾ ਹਿੱਸਾ ਉਸ ਲਈ ਰੱਖਿਆ ਗਿਆ ਸੀ। ਜਦੋਂ ਲੋਕਾਂ ਦੇ ਮੁਖੀ ਇਕੱਠੇ ਹੋਏ, ਉਸਨੇ ਯਾਹਵੇਹ ਦੀ ਧਰਮੀ ਇੱਛਾ, ਅਤੇ ਇਸਰਾਏਲ ਦੇ ਬਾਰੇ ਉਸਦੇ ਨਿਆਂ ਨੂੰ ਪੂਰਾ ਕੀਤਾ।”

22ਦਾਨ ਬਾਰੇ ਉਸ ਨੇ ਆਖਿਆ, ਦਾਨ ਸ਼ੇਰ ਦਾ ਬੱਚਾ ਹੈ, ਬਾਸ਼ਾਨ ਵਿੱਚੋਂ ਨਿੱਕਲਦਾ ਹੈ।

23ਨਫ਼ਤਾਲੀ ਬਾਰੇ ਉਸਨੇ ਕਿਹਾ, “ਨਫ਼ਤਾਲੀ ਯਾਹਵੇਹ ਦੀ ਮਿਹਰ ਨਾਲ ਤ੍ਰਿਪਤ ਹੈ ਅਤੇ ਉਸਦੀ ਅਸੀਸ ਨਾਲ ਭਰਪੂਰ ਹੈ, ਉਹ ਦੱਖਣ ਵੱਲ ਝੀਲ ਤੱਕ ਦਾ ਵਾਰਸ ਹੋਵੇਗਾ।”

24ਆਸ਼ੇਰ ਬਾਰੇ ਉਸ ਨੇ ਕਿਹਾ, “ਪੁੱਤਰਾਂ ਵਿੱਚੋਂ ਸਭ ਤੋਂ ਵੱਧ ਮੁਬਾਰਕ ਆਸ਼ੇਰ ਹੈ। ਉਸ ਦੇ ਭਰਾਵਾਂ ਦੀ ਕਿਰਪਾ ਹੋਵੇ, ਅਤੇ ਉਹ ਆਪਣੇ ਪੈਰਾਂ ਨੂੰ ਤੇਲ ਵਿੱਚ ਡਬੋਏ।

25ਤੁਹਾਡੇ ਦਰਵਾਜ਼ਿਆਂ ਦੇ ਹੋੜੇ ਲੋਹੇ ਅਤੇ ਪਿੱਤਲ ਦੇ ਹੋਣਗੇ, ਅਤੇ ਤੁਹਾਡੀ ਤਾਕਤ ਤੁਹਾਡੇ ਦਿਨਾਂ ਦੇ ਬਰਾਬਰ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.