23ਨਫ਼ਤਾਲੀ ਬਾਰੇ ਉਸਨੇ ਕਿਹਾ, “ਨਫ਼ਤਾਲੀ ਯਾਹਵੇਹ ਦੀ ਮਿਹਰ ਨਾਲ ਤ੍ਰਿਪਤ ਹੈ ਅਤੇ ਉਸਦੀ ਅਸੀਸ ਨਾਲ ਭਰਪੂਰ ਹੈ, ਉਹ ਦੱਖਣ ਵੱਲ ਝੀਲ ਤੱਕ ਦਾ ਵਾਰਸ ਹੋਵੇਗਾ।”
24ਆਸ਼ੇਰ ਬਾਰੇ ਉਸ ਨੇ ਕਿਹਾ, “ਪੁੱਤਰਾਂ ਵਿੱਚੋਂ ਸਭ ਤੋਂ ਵੱਧ ਮੁਬਾਰਕ ਆਸ਼ੇਰ ਹੈ। ਉਸ ਦੇ ਭਰਾਵਾਂ ਦੀ ਕਿਰਪਾ ਹੋਵੇ, ਅਤੇ ਉਹ ਆਪਣੇ ਪੈਰਾਂ ਨੂੰ ਤੇਲ ਵਿੱਚ ਡਬੋਏ।
25ਤੁਹਾਡੇ ਦਰਵਾਜ਼ਿਆਂ ਦੇ ਹੋੜੇ ਲੋਹੇ ਅਤੇ ਪਿੱਤਲ ਦੇ ਹੋਣਗੇ, ਅਤੇ ਤੁਹਾਡੀ ਤਾਕਤ ਤੁਹਾਡੇ ਦਿਨਾਂ ਦੇ ਬਰਾਬਰ ਹੋਵੇਗੀ।
26“ਯਸ਼ੁਰੂਨ ਦੇ ਪਰਮੇਸ਼ਵਰ ਵਰਗਾ ਕੋਈ ਨਹੀਂ ਹੈ, ਜੋ ਤੁਹਾਡੀ ਮਦਦ ਕਰਨ ਲਈ ਅਕਾਸ਼ ਦੇ ਉੱਤੇ ਹੈ ਅਤੇ ਆਪਣੀ ਮਹਿਮਾ ਵਿੱਚ ਬੱਦਲਾਂ ਉੱਤੇ ਸਵਾਰ ਹੈ।
27ਸਦੀਵੀ ਪਰਮੇਸ਼ਵਰ ਤੁਹਾਡੀ ਪਨਾਹ ਹੈ, ਅਤੇ ਹੇਠਾਂ ਸਦੀਪਕ ਬਾਹਾਂ ਹਨ। ਉਹ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੇ ਅੱਗੋਂ ਬਾਹਰ ਕੱਢ ਦੇਵੇਗਾ, ਉਸਨੇ ਆਖਿਆ, ‘ਉਹਨਾਂ ਦਾ ਨਾਸ ਕਰ ਦੇ!’