ਬਿਵਸਥਾ 33

ਸਦੀਵੀ ਪਰਮੇਸ਼ਵਰ ਤੁਹਾਡੀ ਪਨਾਹ ਹੈ, ਅਤੇ ਹੇਠਾਂ ਸਦੀਪਕ ਬਾਹਾਂ ਹਨ। ਉਹ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੇ ਅੱਗੋਂ ਬਾਹਰ ਕੱਢ ਦੇਵੇਗਾ, ਉਸਨੇ ਆਖਿਆ, ‘ਉਹਨਾਂ ਦਾ ਨਾਸ ਕਰ ਦੇ!’

Deuteronomy 33:27 (UKJV) The eternal God is your refuge, and underneath are the everlasting arms: and he shall thrust out the enemy from before you; and shall say, Destroy them.

25ਤੁਹਾਡੇ ਦਰਵਾਜ਼ਿਆਂ ਦੇ ਹੋੜੇ ਲੋਹੇ ਅਤੇ ਪਿੱਤਲ ਦੇ ਹੋਣਗੇ, ਅਤੇ ਤੁਹਾਡੀ ਤਾਕਤ ਤੁਹਾਡੇ ਦਿਨਾਂ ਦੇ ਬਰਾਬਰ ਹੋਵੇਗੀ।

26“ਯਸ਼ੁਰੂਨ ਦੇ ਪਰਮੇਸ਼ਵਰ ਵਰਗਾ ਕੋਈ ਨਹੀਂ ਹੈ, ਜੋ ਤੁਹਾਡੀ ਮਦਦ ਕਰਨ ਲਈ ਅਕਾਸ਼ ਦੇ ਉੱਤੇ ਹੈ ਅਤੇ ਆਪਣੀ ਮਹਿਮਾ ਵਿੱਚ ਬੱਦਲਾਂ ਉੱਤੇ ਸਵਾਰ ਹੈ।

27ਸਦੀਵੀ ਪਰਮੇਸ਼ਵਰ ਤੁਹਾਡੀ ਪਨਾਹ ਹੈ, ਅਤੇ ਹੇਠਾਂ ਸਦੀਪਕ ਬਾਹਾਂ ਹਨ। ਉਹ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੇ ਅੱਗੋਂ ਬਾਹਰ ਕੱਢ ਦੇਵੇਗਾ, ਉਸਨੇ ਆਖਿਆ, ‘ਉਹਨਾਂ ਦਾ ਨਾਸ ਕਰ ਦੇ!’

28ਇਸ ਲਈ ਇਸਰਾਏਲ ਸੁਰੱਖਿਆਂ ਵਿੱਚ ਵੱਸੇਗਾ। ਯਾਕੋਬ ਅਨਾਜ ਅਤੇ ਨਵੀਂ ਦਾਖਰਸ ਦੇ ਦੇਸ਼ ਵਿੱਚ ਸੁਰੱਖਿਅਤ ਰਹੇਗਾ, ਜਿੱਥੇ ਅਕਾਸ਼ ਤ੍ਰੇਲ ਪਾਉਂਦੇ ਹਨ।

29ਹੇ ਇਸਰਾਏਲ, ਮੁਬਾਰਕ ਹੈ ਤੂੰ! ਯਾਹਵੇਹ ਦੁਆਰਾ ਬਚਾਈ ਗਈ ਪਰਜਾ? ਤੇਰੇ ਵਰਗਾ ਕੌਣ ਹੈ ਉਹ ਤੁਹਾਡੀ ਢਾਲ ਅਤੇ ਸਹਾਇਕ ਅਤੇ ਤੁਹਾਡੀ ਸ਼ਾਨਦਾਰ ਤਲਵਾਰ ਹੈ। ਤੁਹਾਡੇ ਵੈਰੀ ਤੁਹਾਡੇ ਅੱਗੇ ਡਰ ਜਾਣਗੇ, ਅਤੇ ਤੁਸੀਂ ਉਹਨਾਂ ਦੀਆਂ ਉਚਾਈਆਂ ਨੂੰ ਮਿੱਧੋਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.