ਬਿਵਸਥਾ 33

ਆਸ਼ੇਰ ਬਾਰੇ ਉਸ ਨੇ ਕਿਹਾ, “ਪੁੱਤਰਾਂ ਵਿੱਚੋਂ ਸਭ ਤੋਂ ਵੱਧ ਮੁਬਾਰਕ ਆਸ਼ੇਰ ਹੈ। ਉਸ ਦੇ ਭਰਾਵਾਂ ਦੀ ਕਿਰਪਾ ਹੋਵੇ, ਅਤੇ ਉਹ ਆਪਣੇ ਪੈਰਾਂ ਨੂੰ ਤੇਲ ਵਿੱਚ ਡਬੋਏ।

Deuteronomy 33:24 (UKJV) And of Asher he said, Let Asher be blessed with children; let him be acceptable to his brethren, and let him dip his foot in oil.

22ਦਾਨ ਬਾਰੇ ਉਸ ਨੇ ਆਖਿਆ, ਦਾਨ ਸ਼ੇਰ ਦਾ ਬੱਚਾ ਹੈ, ਬਾਸ਼ਾਨ ਵਿੱਚੋਂ ਨਿੱਕਲਦਾ ਹੈ।

23ਨਫ਼ਤਾਲੀ ਬਾਰੇ ਉਸਨੇ ਕਿਹਾ, “ਨਫ਼ਤਾਲੀ ਯਾਹਵੇਹ ਦੀ ਮਿਹਰ ਨਾਲ ਤ੍ਰਿਪਤ ਹੈ ਅਤੇ ਉਸਦੀ ਅਸੀਸ ਨਾਲ ਭਰਪੂਰ ਹੈ, ਉਹ ਦੱਖਣ ਵੱਲ ਝੀਲ ਤੱਕ ਦਾ ਵਾਰਸ ਹੋਵੇਗਾ।”

24ਆਸ਼ੇਰ ਬਾਰੇ ਉਸ ਨੇ ਕਿਹਾ, “ਪੁੱਤਰਾਂ ਵਿੱਚੋਂ ਸਭ ਤੋਂ ਵੱਧ ਮੁਬਾਰਕ ਆਸ਼ੇਰ ਹੈ। ਉਸ ਦੇ ਭਰਾਵਾਂ ਦੀ ਕਿਰਪਾ ਹੋਵੇ, ਅਤੇ ਉਹ ਆਪਣੇ ਪੈਰਾਂ ਨੂੰ ਤੇਲ ਵਿੱਚ ਡਬੋਏ।

25ਤੁਹਾਡੇ ਦਰਵਾਜ਼ਿਆਂ ਦੇ ਹੋੜੇ ਲੋਹੇ ਅਤੇ ਪਿੱਤਲ ਦੇ ਹੋਣਗੇ, ਅਤੇ ਤੁਹਾਡੀ ਤਾਕਤ ਤੁਹਾਡੇ ਦਿਨਾਂ ਦੇ ਬਰਾਬਰ ਹੋਵੇਗੀ।

26“ਯਸ਼ੁਰੂਨ ਦੇ ਪਰਮੇਸ਼ਵਰ ਵਰਗਾ ਕੋਈ ਨਹੀਂ ਹੈ, ਜੋ ਤੁਹਾਡੀ ਮਦਦ ਕਰਨ ਲਈ ਅਕਾਸ਼ ਦੇ ਉੱਤੇ ਹੈ ਅਤੇ ਆਪਣੀ ਮਹਿਮਾ ਵਿੱਚ ਬੱਦਲਾਂ ਉੱਤੇ ਸਵਾਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.