ਬਿਵਸਥਾ 33

ਇਹ ਸੱਚ ਹੈ ਕਿ ਉਹ ਲੋਕਾਂ ਨੂੰ ਪਿਆਰ ਕਰਦਾ ਹੈ, ਸਾਰੇ ਪਵਿੱਤਰ ਪੁਰਖ ਤੇਰੇ ਹੱਥ ਵਿੱਚ ਹਨ। ਉਹ ਸਾਰੇ ਤੇਰੇ ਚਰਨਾਂ ਵਿੱਚ ਮੱਥਾ ਟੇਕਦੇ ਹਨ, ਅਤੇ ਤੈਥੋਂ ਸਿੱਖਿਆ ਮਿਲਦੀ ਹੈ,

Deuteronomy 33:3 (UKJV) Yea, he loved the people; all his saints are in your hand: and they sat down at your feet; every one shall receive of your words.

1ਇਹ ਉਹ ਬਰਕਤ ਹੈ ਜੋ ਪਰਮੇਸ਼ਵਰ ਦੇ ਮਨੁੱਖ ਮੋਸ਼ੇਹ ਨੇ ਆਪਣੀ ਮੌਤ ਤੋਂ ਪਹਿਲਾਂ ਇਸਰਾਏਲੀਆਂ ਨੂੰ ਦਿੱਤੀ ਸੀ।

2ਉਸ ਨੇ ਆਖਿਆ, “ਯਾਹਵੇਹ ਸੀਨਾਈ ਤੋਂ ਆਇਆ ਅਤੇ ਸੇਈਰ ਤੋਂ ਉਹਨਾਂ ਦੇ ਉੱਤੇ ਪਰਗਟ ਹੋਇਆ, ਉਹ ਪਾਰਾਨ ਪਰਬਤ ਤੋਂ ਚਮਕਿਆ। ਉਹ ਦੱਖਣ ਤੋਂ, ਆਪਣੇ ਪਹਾੜੀ ਢਾਲ਼ ਤੋਂ ਅਣਗਿਣਤ ਸੰਤਾਂ ਦੇ ਨਾਲ ਆਇਆ।

3ਇਹ ਸੱਚ ਹੈ ਕਿ ਉਹ ਲੋਕਾਂ ਨੂੰ ਪਿਆਰ ਕਰਦਾ ਹੈ, ਸਾਰੇ ਪਵਿੱਤਰ ਪੁਰਖ ਤੇਰੇ ਹੱਥ ਵਿੱਚ ਹਨ। ਉਹ ਸਾਰੇ ਤੇਰੇ ਚਰਨਾਂ ਵਿੱਚ ਮੱਥਾ ਟੇਕਦੇ ਹਨ, ਅਤੇ ਤੈਥੋਂ ਸਿੱਖਿਆ ਮਿਲਦੀ ਹੈ,

4ਉਹ ਬਿਵਸਥਾ ਜਿਹੜੀ ਮੋਸ਼ੇਹ ਨੇ ਸਾਨੂੰ ਦਿੱਤੀ, ਯਾਕੋਬ ਦੀ ਸਭਾ ਦੀ ਵਿਰਾਸਤ ਹੈ।

5ਉਹ ਯਸ਼ੁਰੂਨ ਦਾ ਰਾਜਾ ਸੀ ਜਦੋਂ ਲੋਕਾਂ ਦੇ ਆਗੂ ਇਕੱਠੇ ਹੋਏ, ਇਸਰਾਏਲ ਦੇ ਸਾਰੇ ਗੋਤਾਂ ਦੇ ਨਾਲ ਜਮਾਂ ਹੋਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.