9ਜੋ ਹੋ ਚੁੱਕਿਆ ਹੈ ਉਹ ਦੁਬਾਰਾ ਹੋਵੇਗਾ, ਜੋ ਕੀਤਾ ਗਿਆ ਹੈ ਉਹ ਦੁਬਾਰਾ ਕੀਤਾ ਜਾਵੇਗਾ ਸੂਰਜ ਦੇ ਹੇਠਾਂ ਕੁਝ ਵੀ ਨਵਾਂ ਨਹੀਂ ਹੈ।
10ਕੀ ਕੁਝ ਅਜਿਹਾ ਹੈ ਜਿਸ ਬਾਰੇ ਕੋਈ ਕਹਿ ਸਕਦਾ ਹੈ, “ਦੇਖੋ! ਇਹ ਕੁਝ ਨਵਾਂ ਹੈ”? ਇਹ ਪਹਿਲਾ ਹੀ ਇੱਥੇ ਸੀ, ਇਹ ਸਾਡੇ ਸਮੇਂ ਤੋਂ ਪਹਿਲਾਂ ਇੱਥੇ ਸੀ।
11ਕੋਈ ਵੀ ਪਿਛਲੀਆਂ ਪੀੜ੍ਹੀਆਂ ਨੂੰ ਯਾਦ ਨਹੀਂ ਕਰਦਾ, ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉਹਨਾਂ ਨੂੰ ਵੀ ਯਾਦ ਨਹੀਂ ਕਰਨਗੇ ਜੋ ਉਹਨਾਂ ਦਾ ਅਨੁਸਰਣ ਕਰਦੇ ਹਨ।
12ਮੈਂ ਉਪਦੇਸ਼ਕ ਯੇਰੂਸ਼ਲੇਮ ਉੱਤੇ ਰਾਜਾ ਸੀ।
13ਮੈਂ ਆਪਣਾ ਮਨ ਲਾਇਆ ਤਾਂ ਕਿ ਜੋ ਕੁਝ ਅਕਾਸ਼ ਦੇ ਹੇਠ ਹੁੰਦਾ ਹੈ, ਬੁੱਧ ਨਾਲ ਉਸ ਸਭ ਦੀ ਭਾਲ ਕਰਾਂ ਅਤੇ ਖੋਜ ਕੱਢਾਂ। ਪਰਮੇਸ਼ਵਰ ਨੇ ਮਨੁੱਖ ਦੇ ਵੰਸ਼ ਨੂੰ ਵੱਡਾ ਕਸ਼ਟ ਦਿੱਤਾ ਹੈ, ਜਿਸ ਦੇ ਵਿੱਚ ਉਹ ਲੱਗੇ ਰਹਿਣ!