1ਮੈਂ ਮੁੜ ਕੇ ਉਹ ਸਾਰੇ ਜ਼ੁਲਮ ਨੂੰ ਦੇਖਿਆ ਜੋ ਸੂਰਜ ਦੇ ਹੇਠਾਂ ਹੋ ਰਿਹਾ ਸੀ, ਮੈਂ ਸਤਾਏ ਹੋਏ ਲੋਕਾਂ ਦੇ ਹੰਝੂ ਵੇਖੇ ਉਹਨਾਂ ਨੂੰ ਕੋਈ ਦਿਲਾਸਾ ਦੇਣ ਵਾਲਾ ਨਹੀਂ ਸੀ ਅਤੇ ਉਹਨਾਂ ਉੱਤੇ ਜ਼ੁਲਮ ਕਰਨ ਵਾਲੇ ਬਲਵੰਤ ਸਨ। ਅਤੇ ਉਹਨਾਂ ਨੂੰ ਕੋਈ ਦਿਲਾਸਾ ਦੇਣ ਵਾਲਾ ਨਹੀਂ ਸੀ।
2ਅਤੇ ਮੈਂ ਐਲਾਨ ਕੀਤਾ ਕਿ ਮਰੇ ਹੋਏ ਜੋ ਪਹਿਲਾਂ ਹੀ ਮਰ ਚੁੱਕੇ ਸਨ ਉਹ ਜੀਉਂਦਿਆਂ ਨਾਲੋਂ ਵੀ ਖੁਸ਼ ਹਨ, ਜੋ ਅਜੇ ਵੀ ਜਿਉਂਦੇ ਹਨ।
3ਪਰ ਦੋਹਾਂ ਨਾਲੋਂ ਚੰਗਾ ਉਹ ਹੈ ਜਿਸ ਨੇ ਕਦੇ ਜਨਮ ਨਹੀਂ ਲਿਆ ਜਿਸ ਨੇ ਉਹ ਬੁਰਾਈ ਨਹੀਂ ਵੇਖੀ ਜੋ ਸੂਰਜ ਦੇ ਹੇਠਾਂ ਹੁੰਦੀ ਹੈ।
4ਇਸ ਲਈ ਮੈਂ ਸਾਰੀ ਮਿਹਨਤ ਅਤੇ ਸਾਰੀ ਕਾਮਯਾਬੀ ਨੂੰ ਵੇਖਿਆ ਜੋ ਮਨੁੱਖ ਦੀ ਆਪਣੇ ਗੁਆਂਢੀ ਨਾਲ ਈਰਖਾ ਦੇ ਕਾਰਨ ਹੈ, ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ।
5ਮੂਰਖ ਆਪਣੇ ਹੱਥ ਉੱਤੇ ਹੱਥ ਰੱਖਦਾ ਹੈ ਅਤੇ ਆਪਣੇ ਆਪ ਨੂੰ ਹੀ ਬਰਬਾਦ ਕਰਦਾ ਹੈ।
6ਸੁੱਖ ਦਾ ਇੱਕ ਮੁੱਠੀ ਭਰ ਅਤੇ ਉਹਨਾਂ ਦੋ ਮੁੱਠੀਆਂ ਨਾਲੋਂ ਚੰਗਾ ਹੈ, ਜਿਸ ਦੇ ਵਿੱਚ ਕਸ਼ਟ ਅਤੇ ਹਵਾ ਦਾ ਫੱਕਣਾ ਹੋਵੇ।
7ਫੇਰ ਮੈਂ ਸੂਰਜ ਦੇ ਹੇਠਾਂ ਕੁਝ ਵਿਅਰਥ ਵੇਖਿਆ,
8ਉੱਥੇ ਇਕੱਲਾ ਆਦਮੀ ਸੀ; ਉਸ ਦਾ ਨਾ ਕੋਈ ਪੁੱਤਰ ਸੀ ਅਤੇ ਨਾ ਹੀ ਕੋਈ ਭਰਾ; ਉਸ ਦੀ ਮਿਹਨਤ ਦਾ ਕੋਈ ਅੰਤ ਨਹੀਂ ਸੀ ਤਾਂ ਵੀ ਉਸ ਦੀਆਂ ਅੱਖਾਂ ਆਪਣੇ ਧਨ ਨਾਲ ਸੰਤੁਸ਼ਟ ਨਹੀਂ ਸਨ। ਨਾ ਹੀ ਉਹ ਆਖਦਾ ਸੀ ਕਿ ਮੈਂ ਕਿਸ ਲਈ ਮਿਹਨਤ ਕਰ ਰਿਹਾ ਹਾਂ ਅਤੇ ਮੈਂ ਆਪਣੇ ਆਪ ਨੂੰ ਅਨੰਦ ਤੋਂ ਕਿਉਂ ਵਾਂਝਾ ਕਰ ਰਿਹਾ ਹਾਂ? ਇਹ ਵੀ ਵਿਅਰਥ, ਅਤੇ ਇੱਕ ਮੰਦਭਾਗਾ ਕਾਰੋਬਾਰ ਹੈ!
9ਇੱਕ ਨਾਲੋਂ ਦੋ ਚੰਗੇ ਹਨ ਕਿਉਂਕਿ ਉਹਨਾਂ ਦੀ ਮਿਹਨਤ ਦਾ ਚੰਗਾ ਨਫ਼ਾ ਮਿਲੇਗਾ।
10ਜੇਕਰ ਇਹਨਾਂ ਵਿੱਚੋਂ ਕੋਈ ਵੀ ਡਿੱਗਦਾ ਹੈ ਇੱਕ-ਦੂਜੇ ਦੀ ਮਦਦ ਕਰ ਸਕਦਾ ਹੈ, ਪਰ ਦੁੱਖ ਹੈ ਉਸ ਮਨੁੱਖ ਉੱਤੇ ਜੋ ਇਕੱਲਾ ਡਿੱਗਦਾ ਹੈ, ਅਤੇ ਉਹਨਾਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੈ।
11ਜੇਕਰ ਦੋਵੇਂ ਇਕੱਠੇ ਲੇਟਦੇ ਹਨ ਤਾਂ ਉਹ ਨਿੱਘੇ ਰਹਿਣਗੇ, ਪਰ ਕੋਈ ਇਕੱਲਾ ਕਿਵੇਂ ਨਿੱਘਾ ਰਹਿ ਸਕਦਾ ਹੈ?
12ਅਤੇ ਜੇ ਕੋਈ ਇੱਕ ਉੱਤੇ ਪਰਬਲ ਹੋ ਜਾਵੇ ਤਾਂ ਦੋਵੇਂ ਆਪਣਾ ਬਚਾਅ ਕਰ ਸਕਦੇ ਹਨ, ਤਿੰਨ੍ਹ ਡੋਰੀਆਂ ਨਾਲ ਬਣੀ ਹੋਈ ਰੱਸੀ ਜਲਦੀ ਨਹੀਂ ਟੁੱਟਦੀ।
13ਇੱਕ ਬੁੱਢੇ ਪਰ ਮੂਰਖ ਰਾਜੇ ਨਾਲੋਂ ਇੱਕ ਗਰੀਬ ਪਰ ਬੁੱਧੀਮਾਨ ਨੌਜਵਾਨ ਚੰਗਾ ਹੈ ਜੋ ਹੁਣ ਚੇਤਾਵਨੀ ਵੱਲ ਧਿਆਨ ਦੇਣਾ ਨਹੀਂ ਜਾਣਦਾ।
14ਹੋ ਸਕਦਾ ਹੈ ਕਿ ਜਵਾਨ ਜੇਲ੍ਹ ਤੋਂ ਨਿੱਕਲ ਕੇ ਰਾਜ ਕਰਨ ਆਇਆ ਹੋਵੇ ਜਾਂ ਉਹ ਆਪਣੇ ਰਾਜ ਵਿੱਚ ਗਰੀਬ ਜੰਮਿਆ ਹੋਵੇ।
15ਮੈਂ ਦੇਖਿਆ ਕਿ ਸੂਰਜ ਦੇ ਹੇਠਾਂ ਰਹਿਣ ਵਾਲੇ ਅਤੇ ਤੁਰਨ ਵਾਲੇ ਸਾਰੇ ਲੋਕ ਰਾਜੇ ਦੇ ਉੱਤਰਾਧਿਕਾਰੀ, ਜਵਾਨੀ ਦਾ ਪਿੱਛਾ ਕਰਦੇ ਸਨ।
16ਉਹਨਾਂ ਸਾਰਿਆਂ ਲੋਕਾਂ ਦਾ ਕੋਈ ਅੰਤ ਨਹੀਂ ਸੀ ਜੋ ਉਹਨਾਂ ਤੋਂ ਪਹਿਲਾਂ ਸਨ ਪਰ ਜੋ ਬਾਅਦ ਵਿੱਚ ਆਏ ਉਹ ਉਸ ਨਾਲ ਖੁਸ਼ ਹੋਣਗੇ, ਇਹ ਵੀ ਵਿਅਰਥ ਹੈ ਅਤੇ ਜਿਵੇਂ ਹਵਾ ਦਾ ਫੱਕਣਾ ਹੈ।