ਉਪਦੇਸ਼ਕ 4

ਉੱਥੇ ਇਕੱਲਾ ਆਦਮੀ ਸੀ; ਉਸ ਦਾ ਨਾ ਕੋਈ ਪੁੱਤਰ ਸੀ ਅਤੇ ਨਾ ਹੀ ਕੋਈ ਭਰਾ; ਉਸ ਦੀ ਮਿਹਨਤ ਦਾ ਕੋਈ ਅੰਤ ਨਹੀਂ ਸੀ ਤਾਂ ਵੀ ਉਸ ਦੀਆਂ ਅੱਖਾਂ ਆਪਣੇ ਧਨ ਨਾਲ ਸੰਤੁਸ਼ਟ ਨਹੀਂ ਸਨ। ਨਾ ਹੀ ਉਹ ਆਖਦਾ ਸੀ ਕਿ ਮੈਂ ਕਿਸ ਲਈ ਮਿਹਨਤ ਕਰ ਰਿਹਾ ਹਾਂ ਅਤੇ ਮੈਂ ਆਪਣੇ ਆਪ ਨੂੰ ਅਨੰਦ ਤੋਂ ਕਿਉਂ ਵਾਂਝਾ ਕਰ ਰਿਹਾ ਹਾਂ? ਇਹ ਵੀ ਵਿਅਰਥ, ਅਤੇ ਇੱਕ ਮੰਦਭਾਗਾ ਕਾਰੋਬਾਰ ਹੈ!

Ecclesiastes 4:8 (UKJV) There is one alone, and there is not a second; yea, he has neither child nor brother: yet is there no end of all his labour; neither is his eye satisfied with riches; neither says he, For whom do I labour, and bereave my soul of good? This is also vanity, yea, it is a sore travail.

6ਸੁੱਖ ਦਾ ਇੱਕ ਮੁੱਠੀ ਭਰ ਅਤੇ ਉਹਨਾਂ ਦੋ ਮੁੱਠੀਆਂ ਨਾਲੋਂ ਚੰਗਾ ਹੈ, ਜਿਸ ਦੇ ਵਿੱਚ ਕਸ਼ਟ ਅਤੇ ਹਵਾ ਦਾ ਫੱਕਣਾ ਹੋਵੇ।

7ਫੇਰ ਮੈਂ ਸੂਰਜ ਦੇ ਹੇਠਾਂ ਕੁਝ ਵਿਅਰਥ ਵੇਖਿਆ,

8ਉੱਥੇ ਇਕੱਲਾ ਆਦਮੀ ਸੀ; ਉਸ ਦਾ ਨਾ ਕੋਈ ਪੁੱਤਰ ਸੀ ਅਤੇ ਨਾ ਹੀ ਕੋਈ ਭਰਾ; ਉਸ ਦੀ ਮਿਹਨਤ ਦਾ ਕੋਈ ਅੰਤ ਨਹੀਂ ਸੀ ਤਾਂ ਵੀ ਉਸ ਦੀਆਂ ਅੱਖਾਂ ਆਪਣੇ ਧਨ ਨਾਲ ਸੰਤੁਸ਼ਟ ਨਹੀਂ ਸਨ। ਨਾ ਹੀ ਉਹ ਆਖਦਾ ਸੀ ਕਿ ਮੈਂ ਕਿਸ ਲਈ ਮਿਹਨਤ ਕਰ ਰਿਹਾ ਹਾਂ ਅਤੇ ਮੈਂ ਆਪਣੇ ਆਪ ਨੂੰ ਅਨੰਦ ਤੋਂ ਕਿਉਂ ਵਾਂਝਾ ਕਰ ਰਿਹਾ ਹਾਂ? ਇਹ ਵੀ ਵਿਅਰਥ, ਅਤੇ ਇੱਕ ਮੰਦਭਾਗਾ ਕਾਰੋਬਾਰ ਹੈ!

9ਇੱਕ ਨਾਲੋਂ ਦੋ ਚੰਗੇ ਹਨ ਕਿਉਂਕਿ ਉਹਨਾਂ ਦੀ ਮਿਹਨਤ ਦਾ ਚੰਗਾ ਨਫ਼ਾ ਮਿਲੇਗਾ।

10ਜੇਕਰ ਇਹਨਾਂ ਵਿੱਚੋਂ ਕੋਈ ਵੀ ਡਿੱਗਦਾ ਹੈ ਇੱਕ-ਦੂਜੇ ਦੀ ਮਦਦ ਕਰ ਸਕਦਾ ਹੈ, ਪਰ ਦੁੱਖ ਹੈ ਉਸ ਮਨੁੱਖ ਉੱਤੇ ਜੋ ਇਕੱਲਾ ਡਿੱਗਦਾ ਹੈ, ਅਤੇ ਉਹਨਾਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.