7ਫੇਰ ਮੈਂ ਸੂਰਜ ਦੇ ਹੇਠਾਂ ਕੁਝ ਵਿਅਰਥ ਵੇਖਿਆ,
8ਉੱਥੇ ਇਕੱਲਾ ਆਦਮੀ ਸੀ; ਉਸ ਦਾ ਨਾ ਕੋਈ ਪੁੱਤਰ ਸੀ ਅਤੇ ਨਾ ਹੀ ਕੋਈ ਭਰਾ; ਉਸ ਦੀ ਮਿਹਨਤ ਦਾ ਕੋਈ ਅੰਤ ਨਹੀਂ ਸੀ ਤਾਂ ਵੀ ਉਸ ਦੀਆਂ ਅੱਖਾਂ ਆਪਣੇ ਧਨ ਨਾਲ ਸੰਤੁਸ਼ਟ ਨਹੀਂ ਸਨ। ਨਾ ਹੀ ਉਹ ਆਖਦਾ ਸੀ ਕਿ ਮੈਂ ਕਿਸ ਲਈ ਮਿਹਨਤ ਕਰ ਰਿਹਾ ਹਾਂ ਅਤੇ ਮੈਂ ਆਪਣੇ ਆਪ ਨੂੰ ਅਨੰਦ ਤੋਂ ਕਿਉਂ ਵਾਂਝਾ ਕਰ ਰਿਹਾ ਹਾਂ? ਇਹ ਵੀ ਵਿਅਰਥ, ਅਤੇ ਇੱਕ ਮੰਦਭਾਗਾ ਕਾਰੋਬਾਰ ਹੈ!
9ਇੱਕ ਨਾਲੋਂ ਦੋ ਚੰਗੇ ਹਨ ਕਿਉਂਕਿ ਉਹਨਾਂ ਦੀ ਮਿਹਨਤ ਦਾ ਚੰਗਾ ਨਫ਼ਾ ਮਿਲੇਗਾ।
10ਜੇਕਰ ਇਹਨਾਂ ਵਿੱਚੋਂ ਕੋਈ ਵੀ ਡਿੱਗਦਾ ਹੈ ਇੱਕ-ਦੂਜੇ ਦੀ ਮਦਦ ਕਰ ਸਕਦਾ ਹੈ, ਪਰ ਦੁੱਖ ਹੈ ਉਸ ਮਨੁੱਖ ਉੱਤੇ ਜੋ ਇਕੱਲਾ ਡਿੱਗਦਾ ਹੈ, ਅਤੇ ਉਹਨਾਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੈ।
11ਜੇਕਰ ਦੋਵੇਂ ਇਕੱਠੇ ਲੇਟਦੇ ਹਨ ਤਾਂ ਉਹ ਨਿੱਘੇ ਰਹਿਣਗੇ, ਪਰ ਕੋਈ ਇਕੱਲਾ ਕਿਵੇਂ ਨਿੱਘਾ ਰਹਿ ਸਕਦਾ ਹੈ?