ਉਪਦੇਸ਼ਕ 4

ਅਤੇ ਮੈਂ ਐਲਾਨ ਕੀਤਾ ਕਿ ਮਰੇ ਹੋਏ ਜੋ ਪਹਿਲਾਂ ਹੀ ਮਰ ਚੁੱਕੇ ਸਨ ਉਹ ਜੀਉਂਦਿਆਂ ਨਾਲੋਂ ਵੀ ਖੁਸ਼ ਹਨ, ਜੋ ਅਜੇ ਵੀ ਜਿਉਂਦੇ ਹਨ।

Ecclesiastes 4:2 (UKJV) Wherefore I praised the dead which are already dead more than the living which are yet alive.

1ਮੈਂ ਮੁੜ ਕੇ ਉਹ ਸਾਰੇ ਜ਼ੁਲਮ ਨੂੰ ਦੇਖਿਆ ਜੋ ਸੂਰਜ ਦੇ ਹੇਠਾਂ ਹੋ ਰਿਹਾ ਸੀ, ਮੈਂ ਸਤਾਏ ਹੋਏ ਲੋਕਾਂ ਦੇ ਹੰਝੂ ਵੇਖੇ ਉਹਨਾਂ ਨੂੰ ਕੋਈ ਦਿਲਾਸਾ ਦੇਣ ਵਾਲਾ ਨਹੀਂ ਸੀ ਅਤੇ ਉਹਨਾਂ ਉੱਤੇ ਜ਼ੁਲਮ ਕਰਨ ਵਾਲੇ ਬਲਵੰਤ ਸਨ। ਅਤੇ ਉਹਨਾਂ ਨੂੰ ਕੋਈ ਦਿਲਾਸਾ ਦੇਣ ਵਾਲਾ ਨਹੀਂ ਸੀ।

2ਅਤੇ ਮੈਂ ਐਲਾਨ ਕੀਤਾ ਕਿ ਮਰੇ ਹੋਏ ਜੋ ਪਹਿਲਾਂ ਹੀ ਮਰ ਚੁੱਕੇ ਸਨ ਉਹ ਜੀਉਂਦਿਆਂ ਨਾਲੋਂ ਵੀ ਖੁਸ਼ ਹਨ, ਜੋ ਅਜੇ ਵੀ ਜਿਉਂਦੇ ਹਨ।

3ਪਰ ਦੋਹਾਂ ਨਾਲੋਂ ਚੰਗਾ ਉਹ ਹੈ ਜਿਸ ਨੇ ਕਦੇ ਜਨਮ ਨਹੀਂ ਲਿਆ ਜਿਸ ਨੇ ਉਹ ਬੁਰਾਈ ਨਹੀਂ ਵੇਖੀ ਜੋ ਸੂਰਜ ਦੇ ਹੇਠਾਂ ਹੁੰਦੀ ਹੈ।

4ਇਸ ਲਈ ਮੈਂ ਸਾਰੀ ਮਿਹਨਤ ਅਤੇ ਸਾਰੀ ਕਾਮਯਾਬੀ ਨੂੰ ਵੇਖਿਆ ਜੋ ਮਨੁੱਖ ਦੀ ਆਪਣੇ ਗੁਆਂਢੀ ਨਾਲ ਈਰਖਾ ਦੇ ਕਾਰਨ ਹੈ, ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.