ਉਪਦੇਸ਼ਕ 4

ਮੈਂ ਮੁੜ ਕੇ ਉਹ ਸਾਰੇ ਜ਼ੁਲਮ ਨੂੰ ਦੇਖਿਆ ਜੋ ਸੂਰਜ ਦੇ ਹੇਠਾਂ ਹੋ ਰਿਹਾ ਸੀ, ਮੈਂ ਸਤਾਏ ਹੋਏ ਲੋਕਾਂ ਦੇ ਹੰਝੂ ਵੇਖੇ ਉਹਨਾਂ ਨੂੰ ਕੋਈ ਦਿਲਾਸਾ ਦੇਣ ਵਾਲਾ ਨਹੀਂ ਸੀ ਅਤੇ ਉਹਨਾਂ ਉੱਤੇ ਜ਼ੁਲਮ ਕਰਨ ਵਾਲੇ ਬਲਵੰਤ ਸਨ। ਅਤੇ ਉਹਨਾਂ ਨੂੰ ਕੋਈ ਦਿਲਾਸਾ ਦੇਣ ਵਾਲਾ ਨਹੀਂ ਸੀ।

Ecclesiastes 4:1 (UKJV) So I returned, and considered all the oppressions that are done under the sun: and behold the tears of such as were oppressed, and they had no comforter; and on the side of their oppressors there was power; but they had no comforter.

1ਮੈਂ ਮੁੜ ਕੇ ਉਹ ਸਾਰੇ ਜ਼ੁਲਮ ਨੂੰ ਦੇਖਿਆ ਜੋ ਸੂਰਜ ਦੇ ਹੇਠਾਂ ਹੋ ਰਿਹਾ ਸੀ, ਮੈਂ ਸਤਾਏ ਹੋਏ ਲੋਕਾਂ ਦੇ ਹੰਝੂ ਵੇਖੇ ਉਹਨਾਂ ਨੂੰ ਕੋਈ ਦਿਲਾਸਾ ਦੇਣ ਵਾਲਾ ਨਹੀਂ ਸੀ ਅਤੇ ਉਹਨਾਂ ਉੱਤੇ ਜ਼ੁਲਮ ਕਰਨ ਵਾਲੇ ਬਲਵੰਤ ਸਨ। ਅਤੇ ਉਹਨਾਂ ਨੂੰ ਕੋਈ ਦਿਲਾਸਾ ਦੇਣ ਵਾਲਾ ਨਹੀਂ ਸੀ।

2ਅਤੇ ਮੈਂ ਐਲਾਨ ਕੀਤਾ ਕਿ ਮਰੇ ਹੋਏ ਜੋ ਪਹਿਲਾਂ ਹੀ ਮਰ ਚੁੱਕੇ ਸਨ ਉਹ ਜੀਉਂਦਿਆਂ ਨਾਲੋਂ ਵੀ ਖੁਸ਼ ਹਨ, ਜੋ ਅਜੇ ਵੀ ਜਿਉਂਦੇ ਹਨ।

3ਪਰ ਦੋਹਾਂ ਨਾਲੋਂ ਚੰਗਾ ਉਹ ਹੈ ਜਿਸ ਨੇ ਕਦੇ ਜਨਮ ਨਹੀਂ ਲਿਆ ਜਿਸ ਨੇ ਉਹ ਬੁਰਾਈ ਨਹੀਂ ਵੇਖੀ ਜੋ ਸੂਰਜ ਦੇ ਹੇਠਾਂ ਹੁੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.